ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ਬਾਰਡਰ ’ਤੇ ਤਾਇਨਾਤ ਬੀਐੱਸਐੱਫ਼ ਦੇ ਜਵਾਨਾਂ ਨੇ ਭਾਰਤੀ ਸੀਮਾ ਅੰਦਰ ਅਣਭੋਲਪੁਣੇ ਵਿੱਚ ਦਾਖ਼ਲ ਹੋਏ ਤਿੰਨ ਸਾਲ ਦੇ ਬੱਚੇ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਥੇ ਹੁਸੈਨੀਵਾਲਾ ਬਾਰਡਰ ’ਤੇ ਸ਼ੁੱਕਰਵਾਰ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਉਂ ਤਿੰਨ ਸਾਲ ਦਾ ਬੱਚਾ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਗਿਆ। ਸਰਹੱਦ ’ਤੇ ਡਿਊਟੀ ਦੇ ਰਹੇ ਜਵਾਨ ਬੱਚਾ ਦੇਖ ਕੇ ਇਕਦਮ ਚੌਕਸ ਹੋ ਗਏ। ਕੁੱਝ ਦੇਰ ਤੱਕ ਉਹ ਬੱਚੇ ਨੂੰ ਦੇਖਦੇ ਰਹੇ ਤੇ ਸਮਝ ਗਏ ਕਿ ਇਹ ਬੱਚਾ ਗਲਤੀ ਨਾਲ ਭਾਰਤੀ ਸੀਮਾ ਅੰਦਰ ਦਾਖ਼ਲ ਹੋ ਗਿਆ ਹੈ।