ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 7 ਜਨਵਰੀ
ਬੀਐੱਸਐੱਫ ਨੇ ਅੱਜ ਭਾਰਤ-ਪਾਕਿ ਸਰਹੱਦ ਨੇੜਿਓਂ ਸਤਲੁਜ ਦਰਿਆ ’ਚੋਂ ਪਾਕਿਸਤਾਨੀ ਬੇੜੀ ਲਾਵਾਰਸ ਹਾਲਤ ’ਚ ਬਰਾਮਦ ਕੀਤੀ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਗਸ਼ਤ ਦੌਰਾਨ ਇਹ ਲੱਕੜ ਦੀ ਬੇੜੀ ਬਰਾਮਦ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਬੇੜੀ ’ਚੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ਼ ਦੀ 136 ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ ਸਵਾ ਅੱਠ ਵਜੇ ਚੌਕੀ ਮੱਬੋ ਕੇ ਨੇੜੇ ਇਹ ਬੇੜੀ ਬਰਾਮਦ ਕੀਤਾ। ਇੱਥੋਂ ਪਾਕਿਸਤਾਨੀ ਫੌਜ ਦੀ ਚੌਕੀ ਬਰਕਤ ਅਲੀ ਸ਼ਹੀਦ ਸਿਰਫ਼ ਦੋ ਕਿਲੋਮੀਟਰ ਦੂਰ ਹੈ। ਇਹ ਬੇੜੀ ਦੋਨਾ ਤੇਲੂ ਮੱਲ ਵਾਲੀ ਸਾਈਡ ਤੋਂ ਵਹਿ ਕੇ ਆਈ ਸੀ। ਇਸ ਤੋਂ ਬਾਅਦ ਜਵਾਨਾਂ ਨੇ ਬੇੜੀ ਕਬਜ਼ੇ ’ਚ ਲੈ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।