ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 25 ਜੁਲਾਈ
ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਮੀਟਿੰਗ ਸਰਕਾਰੀ ਸਕੂਲ ਕੰਨਿਆ ਵਿੱਚ ਹੋਈ, ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ ਤੇ ਇੱਕ ਸ਼ੋਕ ਮਤੇ ਰਾਹੀਂ ਸਭਾ ਦੇ ਸਰਗਰਮ ਮੈਂਬਰ ਉਪਕਾਰ ਸਿੰਘ ਦਿਆਲਪੁਰੀ ਦੇ ਜਵਾਈ ਜਸਵਿੰਦਰ ਸਿੰਘ ਤੇ ਪ੍ਰੋ. ਜੋਧ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ। ਮੀਟਿੰਗ ਵਿੱਚ ਅਮਰ ਸਿੰਘ ਸੈਂਪਲਾ ਨੇ ਕਹਾਣੀ ‘ਦਾਦੀ ਦੀ ਸੋਚ’, ਜਸਕੀਰਤ ਸਿੰਘ ਨੇ ਕਵਿਤਾ ‘ਕਲਯੁੱਗ’, ਜਿੰਮੀ ਅਹਿਮਦਗੜ੍ਹ ਨੇ ਗੀਤ ‘ਤੇਰੀ ਮੰਨਦੇ ਜੋ ਹੋਰ ਹੋਣਗੇ ਗੱਲਾਂ ਤੇਰੀਆਂ ’ਚ ਆਉਣ ਵਾਲੇ ਨਹੀਂ ਬਾਬੇ ਨਾਨਕ ਦੇ ਵਾਰਸ ਅਸੀਂ ਥਾਲੀਆਂ ਵਜਾਉਣ ਵਾਲੇ ਨਹੀਂ’, ਹਰਬੰਸ ਸ਼ਾਨ ਬਗਲੀ ਨੇ ਕਵਿਤਾ ‘ਚਲ ਜੰਗ ਲੜੀਏ ਇਸ ਗੰਦੇ ਨਿਜ਼ਾਮ ਖ਼ਿਲਾਫ਼ ਚਲੋ ਜੰਗ ਲੜੀਏ’, ਜਸਵਿੰਦਰ ਕੌਰ ਨੇ ਕਹਾਣੀ ‘ਬੇਰੁਜ਼ਗਾਰੀ’, ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਨਾਵਲ ਦੇ ਸੰਬੰਧ ਵਿਚ ਕਵਿਤਾ ‘ਵਗਦੇ ਪਾਣੀ’, ਰਣਜੋਧ ਸਿੰਘ ਖਾਨਪੁਰੀ ਨੇ ਗੀਤ ‘ਮੱਖੀਏ ਨੀ ਮੱਖੀਏ ਸ਼ਹਿਦ ਦੀਆਂ ਮੱਖੀਆਂ’, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ‘ਕਿਸੇ ਦੁਖੀ ਦਾ ਦੁੱਖ ਵੰਡਾਈਏ ਕਿਸੇ ਦੇ ਸਿਰ ਤੇ ਹੱਥ ਜਾ ਧਰੀਏ’, ਜਗਜੀਤ ਸਿੰਘ ਗੁਰਮ ਨੇ ਗੀਤ‘ ਰਿਸ਼ਤੇ ਮੈਂ ਹੰਢਾ ਕੇ ਵੇਖੇ ਨੇ ਹੁਣ ਦਰਦ ਹੰਢਾ ਕੇ ਵੇਖਾਂਗਾ’, ਸਨੇਹਇੰਦਰ ਸਿੰਘ ਮੀਲੂ ਨੇ ਲੇਖ ਰਿਸ਼ਤਿਆਂ ਦਾ ‘ਕੱਚਾ ਸੱਚ’, ਕਿਰਨ ਪਾਹਵਾ ਨੇ ਕਵਿਤਾ ‘ਦਰਦ ਕਾਗਜ਼ਾਂ ਦੀ’, ਸੁਖਵਿੰਦਰ ਸਿੰਘ ਭਾਦਲਾ ਨੇ ਲੇਖ ‘ਕਾਲਾ ਧਾਗਾ’, ਦੀਪ ਕੁਲਦੀਪ ਨੇ ਗ਼ਜ਼ਲ ‘ਟੁਕੜਿਆਂ ਵਿਚ ਮਿਲ ਰਹੀ ਹੈ ਹਰ ਖ਼ੁਸ਼ੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਜ਼ਿੰਦਗੀ’, ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਗੀਤ ‘ਜੰਗ ਕਰੋਨਾ ਨਾਲ ਹੈ ਲੱਗੀ ਜੰਗ ਅਜੇ ਵੀ ਜਾਰੀ ਹੈ’ ਅਤੇ ਸਭਾ ਦੇ ਸਰਪ੍ਰਸਤ ਸੁਰਜੀਤ ਸਿੰਘ ਮਰਜਾਰਾ ਨੇ ਗੀਤ ‘ਅੱਤ ਦੀ ਗਰਮੀ ਲੂਹ ਲੂਹ ਸੁੱਟਦੀ ਲੂਹਿਆ ਪਿਆ ਸਰੀਰ ਨੂੰ ਜਿੱਥੇ ਸੀਤਲ-ਸੀਤਲ ਹੋਈਏ ਆਓ ਚੱਲੀਏ ਕਸ਼ਮੀਰ ਨੂੰ’ ਪੇਸ਼ ਕੀਤਾ। ਅੰਤ ਵਿਚ ਸਾਰੀਆਂ ਰਚਨਾਵਾਂ ’ਤੇ ਉਸਾਰੂ ਪੜਚੋਲ ਹੋਈ। ਮੀਟਿੰਗ ਵਿਚ ਦੋ ਕਿਤਾਬਾਂ ਕਰਨੈਲ ਸਿੰਘ ਵਜ਼ੀਰਾਬਾਦ ਦਾ ਕਹਾਣੀ ਸੰਗ੍ਰਹਿ ‘ਠੰਡੀ ਭੱਠੀ ਦਾ ਸੇਕ’ ਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਦਾ ਨਾਵਲ ‘ਵਗਦੇ ਪਾਣੀ’ ਰਿਲੀਜ਼ ਕੀਤੇ ਗਏ।