ਨਿਰੰਜਣ ਬੋਹਾ
ਬੋਹਾ, 29 ਜੁਲਾਈ
ਬੋਹਾ ਖੇਤਰ ਦੇ ਪਿੰਡ ਉਡਤ ਸੈਦੇਵਾਲਾ ਦੇ ਜਲ ਸੈਨਾ ਵਿੱਚ ਤਾਇਤਾਨ ਜਵਾਨ ਤਰੁਣ ਸ਼ਰਮਾ (25) ਪੁੱਤਰ ਪਵਨ ਸ਼ਰਮਾ ਬੀਤੇ ਦਿਨ ਸ੍ਰੀਲੰਕਾ ਦੇ ਸੁਮੰਦਰੀ ਤੱਟ ਨੇੜੇ ਸਮੁੰਦਰੀ ਤੂਢਾਨ ਕਾਰਨ ਸ਼ਹਾਦਤ ਦਾ ਜਾਮ ਪੀ ਗਿਆ। ਭਾਰਤੀ ਜਲ ਸੈਨਾ ਦਾ ਜਹਾਜ਼ ਤਾਮਿਲਨਾਡੂ ਤੇ ਸ੍ਰੀਲ਼ੰਕਾ ਵਿਚਕਾਰ ਸਮੁੰਦਰੀ ਬੰਦਰਗਾਹ ਕੁਡਨਕਲਾਮ ’ਤੇ ਰੁਕਿਆ ਹੋਇਆ ਸੀ ਤਾਂ ਤਰੁਣ ਸ਼ਰਮਾ ਸੁਮੰਦਰੀ ਵਿਚ ਤੂਫਾਨ ਵਿਚ ਘਿਰ ਗਿਆ ਤੇ ਉਸ ਦਾ ਸਿਰ ਕਿਸੇ ਪੱਥਰ ’ਤੇ ਵੱਜਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਸ ਦੀ ਦੇਹ ਭਲਕੇ 30 ਜੁਲਾਈ ਨੂੰ ਪਿੰਡ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।