ਪਾਲ ਸਿੰਘ ਨੌਲੀ
ਜਲੰਧਰ, 7 ਮਾਰਚ
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਕਾਰੋਬਾਰੀ ਸ਼ਿਵ ਦਿਆਲ ਚੁੱਘ (68) ਪੁੱਤਰ ਰਾਮ ਚੰਦ ਵਾਸੀ ਗੜ੍ਹਾ ਦੀ ਲਾਸ਼ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਮਿਲੀ ਹੈ। ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਭਾਜਪਾ ਦੇ ਸੀਨੀਅਰ ਆਗੂ ਸ਼ਿਵ ਦਿਆਲ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਥਾਣਾ ਜੀਆਰਪੀ ਦੇ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਿਵ ਦਿਆਲ ਚੁੱਘ ਦੀ ਲਾਸ਼ ਪਲੇਟਫਾਰਮ ਨੰਬਰ ਇਕ ਅਤੇ ਦੋ ਦੇ ਦਰਮਿਆਨ ਰੇਲਵੇ ਲਾਈਨਾਂ ਤੋਂ ਬਰਾਮਦ ਹੋਈ ਹੈ। ਉਨ੍ਹਾਂ ਦੀ ਮੌਤ ਅੱਜ ਸਵੇਰੇ ਬਨਾਰਸ ਗੱਡੀ ਦੇ ਥੱਲੇ ਆਉਣ ਕਾਰਨ ਹੋਈ ਹੈ।