ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਭਾਜਪਾ ਵੱਲੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਇਕ ਸੇਵਾਮੁਕਤ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੈਦਾਨ ’ਚ ਉਤਾਰਿਆ ਗਿਆ ਹੈ। ਉਹ ਦਲਿਤ ਸਿੱਖ ਪਰਿਵਾਰ ਨਾਲ ਸਬੰਧਤ ਹਨ ਅਤੇ ਤਾਮਿਲ ਨਾਡੂ ਵਿਚੋਂ ਵਧੀਕ ਚੀਫ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਜਨਮ ਫਰੀਦਕੋਟ ਇਲਾਕੇ ਦਾ ਹੈ। ਉਹ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਲਈ ਇਕ ਅਣਜਾਣ ਚਿਹਰਾ ਹਨ। ਭਾਜਪਾ ਨੇ ਇਸ ਹਲਕੇ ਵਿਚ ਇਕ ਆਈਏਐਸ ਸੇਵਾਮੁਕਤ ਅਧਿਕਾਰੀ ਅਤੇ ਦਲਿਤ ਸਿੱਖ ਉਮੀਦਵਾਰ ਵਜੋਂ ਇਸ ਸਖ਼ਸ਼ ਨੂੰ ਉਤਾਰਿਆ ਹੈ। ਉਹ ਅੱਜ ਕੱਲ ਵਿਚ ਹੀ ਅੰਮ੍ਰਿਤਸਰ ਆਉਣਗੇ ਅਤੇ ਆਪਣੀ ਨਾਮਜ਼ਦਗੀ ਦਾਖਲ ਕਰਨਗੇ।