ਨਾਭਾ (ਨਿੱਜੀ ਪੱਤਰ ਪੇ੍ਰਕ): ਦੱਖਣੀ ਪਟਿਆਲਾ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਗਰਗ (62) ਦਾ ਅੱਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਗਰਗ ਦੇ ਘਰ ਦੇ ਬਾਹਰ ਕਿਸਾਨਾਂ ਦਾ ਸੌ ਦਿਨਾਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਪੱਕਾ ਧਰਨਾ ਚੱਲ ਰਿਹਾ ਸੀ। ਪਿਛਲੇ ਦਿਨੀਂ ਭਾਜਪਾ ਆਗੂ ਦੀ ਸਿਹਤ ਨਾਸਾਜ਼ ਚੱਲਣ ਕਾਰਨ ਕਿਸਾਨਾਂ ਨੇ ਧਰਨੇ ਦਾ ਸਥਾਨ ਤਬਦੀਲ ਕਰ ਦਿੱਤਾ ਸੀ। ਉਹ 4 ਜਨਵਰੀ ਤੋਂ ਮੁਹਾਲੀ ਹਸਪਤਾਲ ਵਿੱਚ ਦਾਖ਼ਲ ਸਨ। ਕਿਸਾਨਾਂ ਵੱਲੋਂ ਹੁਣ ਇਹ ਧਰਨਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕਤੱਰ ਯੋਗੇਸ਼ ਖੱਤਰੀ ਦੇ ਘਰ ਦੇ ਬਾਹਰ ਲਗਾਇਆ ਗਿਆ ਹੈ।