ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਿਗਮ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬੇ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰੇਗੀ, ਜਿਸ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚੋਣ ਇੰਚਾਰਜਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਸ੍ਰੀ ਸ਼ਰਮਾ ਵੱਲੋਂ ਨਿਗਮ ਕਮੇਟੀ ਚੋਣ ਇੰਚਾਰਜਾਂ ਦੇ ਅਹੁਦੇ ’ਤੇ ਜਗਰਾਉਂ ਵਿੱਚ ਅਨਿਲ ਸੱਚਰ, ਖੰਨਾ ਵਿੱਚ ਰਵਿੰਦਰ ਅਰੋੜਾ, ਗੋਬਿੰਦਗੜ੍ਹ ਵਿੱਚ ਹਰਬੰਸ ਲਾਲ, ਫਾਜ਼ਿਲਕਾ ਵਿੱਚ ਮੋਹਨ ਲਾਲ ਗਰਗ, ਗੁਰਦਾਸਪੁਰ ਵਿੱਚ ਬਖ਼ਸ਼ੀ ਰਾਮ ਅਰੋੜਾ, ਫਿਰੋਜ਼ਪੁਰ ਵਿੱਚ ਸੁਨੀਲ ਜੋਤੀ, ਦੀਨਾਨਗਰ ’ਚ ਰਾਜੇਸ਼ ਹਨੀ, ਦਸੂਹਾ ’ਚ ਮਾਸਟਰ ਮੋਹਨ ਲਾਲ, ਧਾਰੀਵਾਲ ’ਚ ਸ਼ਿਵ ਦਿਆਲ ਚੁੱਘ, ਰਾਜਪੁਰਾ ’ਚ ਆਰ.ਐੱਸ. ਢਿੱਲੋਂ (ਗਿੰਨੀ), ਸੁਜਾਨਪੁਰ ’ਚ ਦਿਨੇਸ਼ ਠਾਕੁਰ ਬੱਬੂ, ਨੰਗਲ ’ਚ ਅਨਿਲ ਸਰੀਨ ਅਤੇ ਮੁਕੇਰੀਆਂ ’ਚ ਉਮੇਸ਼ ਦੱਤ ਸ਼ਾਰਦਾ ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਇੰਚਾਰਜਾਂ ਦਾ ਤਬਾਦਲਾ ਕਰ ਕੇ ਦਿਆਲ ਸਿੰਘ ਸੋਢੀ ਨੂੰ ਪਟਿਆਲਾ ਅਰਬਨ ਅਤੇ ਆਰ.ਪੀ. ਮਿੱਤਲ ਨੂੰ ਫਿਰੋਜ਼ਪੁਰ ਦਾ ਇੰਚਾਰਜ ਲਗਾਇਆ ਗਿਆ ਹੈ।