ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਕਤੂਬਰ
ਬੀਤੀ ਰਾਤ ਬਨੂੜ ਤੋਂ ਜ਼ੀਰਕਪੁਰ ਨੂੰ ਜਾ ਰਹੇ ਕੌਮੀ ਮਾਰਗ ਉੱਤੇ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਕਾਫ਼ਲੇ ਦੀ ਪਾਇਲਟ ਜਿਪਸੀ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਜਿਪਸੀ ਵਿੱਚ ਸਵਾਰ ਸੁਰੱਖਿਆ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਵੱਜੀਆਂ। ਹਾਦਸੇ ਮਗਰੋਂ ਰਵਨੀਤ ਬਿੱਟੂ ਬਿਨਾਂ ਕੋਈ ਪੁਲੀਸ ਕਾਰਵਾਈ ਕਰਾਇਆਂ ਚੰਡੀਗੜ੍ਹ ਲਈ ਰਵਾਨਾ ਹੋ ਗਏ। ਥਾਣਾ ਬਨੂੜ ਦੇ ਮੁਖੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 11 ਕੁ ਵਜੇ ਦੇ ਕਰੀਬ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਕਾਫ਼ਲੇ ਸਮੇਤ ਰਾਜਪੁਰਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ। ਬਨੂੜ ਬੈਰੀਅਰ ਤੋਂ ਅੱਗੇ ਰਾਇਲ ਮਿਰਾਜ ਪੈਲੇਸ ਨੇੜੇ ਬਣੇ ਸੜਕੀ ਕੱਟ ਵਿੱਚ ਥਰਮਲ ਪਲਾਂਟ ਦੀ ਰਾਖ ਵਾਲੇ ਮਿਕਚਰ ਕੈਪਸੂਲ (ਟਰੱਕ) ਨਾਲ ਉਨ੍ਹਾਂ ਦੀ ਪਾਇਲਟ ਜਿਪਸੀ ਟਕਰਾ ਗਈ। ਏਐੱਸਆਈ ਮਹਿੰਦਰ ਸਿੰਘ ਨੇ ਕਿ ਸ੍ਰੀ ਬਿੱਟੂ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦੀ ਗੱਲੀ ਆਖੀ।