ਜਗਜੀਤ ਸਿੰਘ
ਮੁਕੇਰੀਆਂ, 23 ਅਕਤੂਬਰ
ਇੱਥੋਂ ਨੇੜਲੇ ਪਿੰਡ ਦੇਵੀਦਾਸ ਦੀ 21 ਮਹੀਨਿਆਂ ਦੀ ਨਿੱਕੜੀ ਗੁਰਅਸੀਸ ਕੌਰ ਨੇ ਛੋਟੀ ਉਮਰੇ ਹੀ ਫੁੱਲਾਂ, ਵਾਹਨਾਂ ਦੇ ਨਾਂ ਅਤੇ ਪਛਾਣ, ਗਿਣਤੀ ਤੇ ਅੰਗਰੇਜੀ ਵਰਣਮਾਲਾ ਅਤੇ ਸੋਲਰ ਸਿਸਟਮ ਦੀ ਪਛਾਣ ਕਰਕੇ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਬੱਚੀ ਗੁਰਅਸੀਸ ਕੌਰ ਦੇ ਪਿਤਾ ਖੇਤੀਬਾੜੀ ਵਿਭਾਗ ਵਿੱਚ ਏਡੀਓ ਗਗਨਦੀਪ ਸਿੰਘ ਅਤੇ ਮਾਤਾ ਸੁਖਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਗੁਰਅਸੀਸ ਵੱਲੋਂ ਵੱਖ-ਵੱਖ ਫੁੱਲਾਂ ਦੇ ਨਾਂ ਅਤੇ ਉਨ੍ਹਾਂ ਦੀ ਪਛਾਣ, ਵੱਖ-ਵੱਖ ਵਾਹਨਾਂ ਦੇ ਨਾਂ ’ਤੇ ਪਛਾਣ, ਪੇਂਟਿੰਗਜ਼, ਵਨ ਟੁੂ ਟਵੰਟੀ ਕਾਊਂਟਿੰਗ, 16 ਤੱਕ ਅੰਗਰੇਜੀ ਵਰਣਮਾਲਾ, ਸੋਲਰ ਸਿਸਟਮ ਦੀ ਪਛਾਣ ਆਦਿ ਨੂੰ ਲੈ ਕੇ ਆਪਣਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਦਰਜ ਕਰਵਾਇਆ ਹੈ। ਗੁਰਅਸੀਸ ਹੋਰਨਾਂ ਬੱਚਿਆਂ ਲਈ ਵੀ ਇੱਕ ਮਿਸਾਲ ਬਣੀ ਹੈ ਗੁਰਅਸੀਸ ਦੀ ਇਸ ਮਿਹਨਤ ਪਿੱਛੇ ਉਸ ਦੇ ਦਾਦਾ-ਦਾਦੀ ਦਾ ਵੱਡਾ ਯੋਗਦਾਨ ਹੈ।