ਖੇਤਰੀ ਪ੍ਰਤੀਨਿਧ
ਧੂਰੀ, 23 ਜਨਵਰੀ
ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ‘ਆਪ’ ਉਮੀਦਵਾਰ ਭਗਵੰਤ ਮਾਨ ਨਾਲ ਜਲਾਲਾਬਾਦ ਹਲਕੇ ਵਾਲੀ ਹੀ ਹੋਵੇਗੀ, ਜਿੱਥੇ ਮਾਨ ਆਪਣੀ ਜਿੱਤ ਦੇ ਵੱਡੇ ਦਾਅਵੇ ਕਰ ਰਹੇ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਉਨ੍ਹਾਂ ਕਿਹਾ ਹਲਕੇ ਵਿੱਚ ਲੜਾਈ ‘ਘਰਦਿਆਂ’ ਤੇ ‘ਬਾਹਰਲਿਆਂ’ ਵਿਚਾਲੇ ਹੋ ਰਹੀ ਹੈ ਅਤੇ ਲੋਕ ਆਪਣੇ ਘਰ ਦੇ ਉਮੀਦਵਾਰ ਨੂੰ ਹੀ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਸੜਕਾਂ, ਸੀਵਰੇਜ, ਵਾਟਰ ਸਪਲਾਈ, ਗਲੀਆਂ-ਨਾਲੀਆਂ ਨੂੰ ਪੱਕੀਆਂ ਕਰਨ, ਖੇਡ ਸਟੇਡੀਅਮ, ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਤੇ ਸਰਕਾਰੀ ਕਾਲਜ ਬੇਨੜਾ ਵਿੱਚ ਵੱਖ-ਵੱਖ ਪੜ੍ਹਾਈ ਦੇ ਕੋਰਸ ਲਿਆਂਦੇ ਹਨ।