ਹਰਦੀਪ ਸਿੰਘ ਭੰਗੂ
ਭਾਦਸੋਂ, 13 ਮਈ
ਨਾਭਾ-ਭਾਦਸੋਂ ਰੋਡ ‘ਤੇ ਪਿੰਡ ਸਕਰਾਲੀ ਨੇੜੇ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਪਛਾਣ ਯੁਵਇੰਦਰ ਵਾਸੀ ਅਲਹੌਰਾਂ ਕਲੋਨੀ ਨਾਭਾ, ਪੁਨੀਤ ਉਰਫ਼ ਪੱਪੂ ਤੇ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਰਸਤੇ ਵਿਚ ਟਰੱਕ ਤੋਂ ਅੱਗੇ ਨਿਕਲਦਿਆਂ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।