ਨੂਰਪੁਰ ਬੇਦੀ: ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿਚ ਸਰਕਾਰੀ ਮਿਡਲ ਸਕੂਲ ਸ਼ਾਖਪੁਰ ਨੂੰ ਜ਼ਿਲ੍ਹਾ ਰੂਪਨਗਰ ਦਾ ਸਰਬੋਤਮ ਸਕੂਲ ਐਲਾਨਿਆ ਗਿਆ ਹੈ। ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਧਰਮਾਣੀ ਨੇ ਕਿਹਾ ਕਿ ਇਹ ਸਟਾਫ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਸਾਡਾ ਸਕੂਲ ਜ਼ਿਲ੍ਹਾ ਰੂਪਨਗਰ ਵਿੱਚ ਮੁੜ ਸਰਬੋਤਮ ਸਥਾਨ ’ਤੇ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ 2020-21 ਵਿੱਚ ਵੀ ਇਸ ਸਕੂਲ ਨੂੰ ਸਰਵੋਤਮ ਸਕੂਲ ਦਾ ਦਰਜਾ ਪ੍ਰਾਪਤ ਹੋਇਆ ਸੀ ਤੇ ਉਸ ਵੇਲੇ ਪੰਜ ਲੱਖ ਦੀ ਗਰਾਂਟ ਮਿਲੀ ਸੀ, ਜਿਸ ਨੂੰ ਸਕੂਲ ਦੇ ਵਿਕਾਸ ਕਾਰਜਾਂ ’ਤੇ ਖਰਚਿਆ ਗਿਆ। ਉਨ੍ਹਾਂ ਨੇ ਸਕੂਲ ਦੇ ਸਰਵੋਤਮ ਐਲਾਨੇ ਜਾਣ ਦਾ ਸਿਹਰਾ ਸਮੂਹ ਸਟਾਫ, ਵਿਦਿਆਰਥੀਆਂ, ਐੱਸਐੱਮਸੀ ਕਮੇਟੀ ਤੇ ਪਿੰਡ ਵਾਸੀਆਂ ਸਿਰ ਬੰਨ੍ਹਿਆਂ। -ਨਿੱਜੀ ਪੱਤਰ ਪ੍ਰੇਰਕ