ਚੰਡੀਗੜ੍ਹ: ਪੁਣਛ ਖੇਤਰ ਵਿੱਚ ਪਹਿਲੀ ਜੰਗ ਦੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ-ਡਰਾਮਾ ਨੂੰ 68ਵੇਂ ਕੌਮੀ ਫਿਲਮ ਪੁਰਸਕਾਰ ਵਿੱਚ ਬੈਸਟ ਇਨਵੈਸਟੀਗੇਟਿਵ ਫਿਲਮ ਵਜੋਂ ਜੇਤੂ ਐਲਾਨਿਆ ਗਿਆ ਹੈ। ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਦੇ ਨਿਰਮਾਤਾ ਚੰਡੀਗੜ੍ਹ ਦੇ ਕਰਨਵੀਰ ਸਿੰਘ ਹਨ। ਇਸ ਨੂੰ ਡਾ.ਪਰਮਜੀਤ ਸਿੰਘ ਕੱਟੂ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। 80 ਮਿੰਟ ਦੀ ਦਸਤਾਵੇਜ਼ੀ ਵਿਚ ਉਸ ਸਮੇਂ ਦੇ ਕਰਨਲ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਫੌਜ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ ਜਿਸ ਨੇ 7 ਨਵੰਬਰ 1947 ਨੂੰ ਸ਼ੈਲਾਤਾਂਗ ਵਿਚ ਪਾਕਿਸਤਾਨੀ ਫੌਜ ਨਾਲ ਪਹਿਲੀ ਲੜਾਈ ਲੜੀ ਸੀ। -ਟਨਸ