ਪ੍ਰਭੂ ਦਿਆਲ
ਸਿਰਸਾ, 9 ਜੂਨ
ਲੋਕ ਸਭਾ ਹਲਕਾ ਸਿਰਸਾ ਤੋਂ ਐੱਮਪੀ ਸੁਨੀਤਾ ਦੁੱਗਲ ਨੇ ਸਿਰਸਾ ਰੇਲਵੇ ਸਟੇਸ਼ਨ ਤੋਂ ਬਠਿੰਡਾ-ਅਨੂਪਗੜ੍ਹ-ਬਠਿੰਡਾ-ਸਿਰਸਾ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ਏਡੀਈਐਨ ਰੇਲਵੇ ਆਨੰਦ ਸਵਰੂਪ, ਅਜੈ ਗੋਤਮ, ਸਟੇਸ਼ਨ ਮਾਸਟਰ ਨਰਿੰਦਰ ਕੁਮਾਰ, ਪ੍ਰੇਮ ਸੈਣੀ ਤੋਂ ਇਲਾਵਾ ਭਾਜਪਾ ਆਗੂ ਰੇਣੂ ਸ਼ਰਮਾ, ਪ੍ਰਦੀਪ ਰਾਤੁਸਰੀਆ, ਅਮਨ ਚੋਪੜਾ, ਭੁਪੇਸ਼ ਮਹਿਤਾ, ਸੁਰੇਸ਼ ਪੁਆਰ, ਸੁਨੀਲ ਬਾਮਣੀਆ ਤੇ ਵਿਨੋਦ ਨਾਗਰ ਸਮੇਤ ਕਈ ਭਾਜਪਾ ਆਗੂ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਗੌਰਖਧਾਮ ਰੇਲ ਨੂੰ ਸਿਰਸਾ ਤੱਕ ਲਿਆਉਣ ਦੇ ਲਈ ਵੀ ਰੇਲ ਮੰਤਰਾਲਾ ਨਾਲ ਗੱਲਬਾਤ ਚਲ ਰਹੀ ਹੈ ਤੇ ਉਮੀਦ ਹੈ ਕਿ ਇਹ ਰੇਲ ਵੀ ਜਲਦੀ ਸਿਰਸਾ ਤੱਕ ਆਏਗੀ। ਨਵੀਂ ਰੇਲਗੱਡੀ ਦਾ ਰਾਮਾਂ ਸਟੇਸ਼ਨ ਪੁੱਜਣ ’ਤੇ ਨਿੱਘਾ ਸੁਆਗਤ
ਰਾਮਾਂ ਮੰਡੀ(ਹੁਸ਼ਿਆਰ ਘਟੌੜਾ): ਰੇਲ ਮੰਤਰਾਲੇ ਵੱਲੋਂ ਅਨੂਪਗੜ੍ਹ ਤੋਂ ਵਾਇਆ ਸਿਰਸਾ-ਬਠਿੰਡਾ ਚਲਾਈ ਸਪੈਸ਼ਲ ਰੇਲਗੱਡੀ 04784 ਦਾ ਅੱਜ ਰਾਮਾਂ ਰੇਲਵੇ ਸਟੇਸ਼ਨ ’ਤੇ ਪੁੱਜਣ ’ਤੇ ਸ਼ਹਿਰ ਦੀਆਂ ਸਮਾਜਿਕ, ਧਾਰਮੀਕ ਸੰਸਥਾਵਾਂ ਤੇ ਰਾਜਨੀਤਕ ਪਾਰਟੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਇਸ ਮੌਕੇ ਗੱਡੀ ਦੇ ਚਾਲਕ, ਗਾਰਡ, ਸਟੇਸ਼ਨ ਮਾਸਟਰ ਮੁਕੇਸ਼ ਤੋਮਰ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਰੇਲਗੱਡੀ ਨੂੰ ਰਵੀਪ੍ਰੀਤ ਸਿੰਘ ਸਿੱਧੂ ਨੇ ਹਰੀ ਝੰਡੀ ਦੇ ਕੇ ਅੱਗੇ ਬਠਿੰਡਾ ਸਟੇਸ਼ਨ ਲਈ ਰਵਾਨਾ ਕੀਤਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦੇ ਹੋਏ ਮੰਡੀ ਮੰਡੀ ਵਾਸੀਆਂ ਨੇ ਕਿਹਾ ਕਿ ਇਸ ਨਵੀਂ ਰੇਲਗੱਡੀ ਨਾਲ ਲੰਬੇ ਸਮੇਂ ਤੋਂ ਸਫਰ ਲਈ ਪ੍ਰੇਸ਼ਾਨੀਆਂ ਝੱਲ ਰਹੇ ਸਮੂਹ ਸਟੇਸ਼ਨਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਮੰਡੀ ਵਾਸੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਹੜਾ ਹਿਸਾਰ ਸਿਰਸਾ ਅਤੇ ਬਠਿੰਡਾ ਰੇਲਵੇ ਟਰੈਕ ਨੂੰ ਬਿਜਲਈ ਸਿਸਟਮ ਨਾਲ ਜੋੜਿਆ ਗਿਆ ਹੈ, ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਇਸ ਮੌਕੇ ਗੋਲਡੀ ਮਹੇਸ਼ਵਰੀ, ਦਵਿੰਦਰ ਜੈਨ, ਰਾਕੇਸ਼ ਮਹਾਜਨ, ਡਾ.ਰਾਹੁਲ ਭੰਡਾਰੀ, ਰੁਪਿੰਦਰ ਗੁਪਤਾ, ਡੇਲੀ ਪੈਸੇਂਜਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜ ਰਤਨ ਮਹੇਸ਼ਵਰੀ, ਅਜੀਤ ਕੁਮਾਰ ਗੁਪਤਾ, ਮੁਰਾਰੀ ਲਾਲ ਪੈਸੀਆ, ਵਿਜੇਪਾਲ, ਡਾ.ਸੋਹਨ ਕਲਿਆਣੀ, ਬੌਬੀ ਲਹਿਰੀ, ਕੈਲਾਸ਼ ਚੰਦ, ਬਨਾਰਸੀ ਦਾਸ ਮੰਗੂ ਤੋਂ ਇਲਾਵਾ ਸ਼ਹਿਰ ਦੇ ਲੋਕ ਹਾਜ਼ਰ ਸਨ। ਅੱਜ ਪਹਿਲੇ ਦਿਨ ਨਵੀਂ ਗੱਡੀ ਦੇ ਸਫਰ ਲਈ ਸਿਰਫ 4 ਟਿਕਟਾਂ ਦੀ ਵਿੱਕਰੀ ਹੀ ਹੋ ਸਕੀ।