ਸ਼ਗਨ ਕਟਾਰੀਆ
ਬਠਿੰਡਾ, 15 ਦਸੰਬਰ
ਇਥੇ ਅਦਾਲਤ ’ਚ ਪਹੁੰਚੇ ਨਵ-ਵਿਆਹੁਤਾ ਜੋੜੇ ’ਤੇ ਕੋਰਟ ਕੰਪਲੈਕਸ ’ਚ ਹਮਲਾ ਹੋਇਆ ਹੈ। ਜੋੜੀ ਨੇ ਹਫ਼ਤਾ ਪਹਿਲਾਂ ਅਦਾਲਤੀ ਵਿਆਹ ਕਰਵਾਇਆ ਸੀ। ਅੱਜ ਉਹ ਹਫ਼ਤੇ ਦੀ ਜੁਡੀਸ਼ਲ ਸੁਰੱਖਿਆ ਮਗਰੋਂ ਅਦਾਲਤ ਵਿੱਚ ਮੁੜ ਪੇਸ਼ ਹੋਣ ਆਇਆ ਸੀ। ਕਰੀਬ ਦਰਜਨ ਹਮਲਾਵਰਾਂ ਨੇ ਕੋਰਟ ਕੰਪਲੈਕਸ ਦੇ ਮੁੱਖ ਗੇਟ ’ਤੇ ਦੋਵਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਉਹ ਜਿਸ ਕਾਰ ’ਤੇ ਆਏ ਸਨ, ਉਸ ਦੀ ਭੰਨਤੋੜ ਕਰਨ ਪਿੱਛੋਂ ਲੜਕੀ ਨੂੰ ਜਬਰੀ ਆਪਣੇ ਨਾਲ ਲੈ ਗਏ। ਲੜਕੀ ਗੋਨਿਆਣਾ ਮੰਡੀ ਦੀ ਹੈ, ਜਦ ਕਿ ਲੜਕਾ ਬਠਿੰਡਾ ਦੇ ਆਦਰਸ਼ ਨਗਰ ਦਾ ਵਸਨੀਕ ਹੈ। ਪੁਲੀਸ ਦਾ ਕਹਿਣਾ ਹੈ ਕਿ ਲੜਕੇ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਵੇਗੀ।