ਸ਼ਗਨ ਕਟਾਰੀਆ
ਬਠਿੰਡਾ, 15 ਮਈ
ਅੱਜ ਹੋਈ ਹਲਕੀ ਬਾਰਸ਼ ਸਦਕਾ ਮੌਸਮ ਖ਼ੁਸ਼ਗਵਾਰ ਹੋ ਗਿਆ। ਵਰਖਾ ਨੇ ਆਸ-ਪਾਸ ਦੇ ਕੁਝ ਇਲਾਕੇ ਨੂੰ ਵੀ ਆਪਣੇ ਕਲਾਵੇ ਵਿਚ ਲਿਆ। ਮੀਂਹ ਪੈਣ ਨਾਲ ਬਨਸਪਤੀ ਧੋਤੀ ਗਈ ਅਤੇ ਠੰਢੀਆਂ ਹਵਾਵਾਂ ਰੁਮਕਣ ਲੱਗੀਆਂ। ਹਨ੍ਹੇਰੀਆਂ ਅਤੇ ਖ਼ੁਸ਼ਕ ਹਵਾਵਾਂ ਕਾਰਨ ਰੁੱਖੇਪਣ ਦਾ ਸ਼ਿਕਾਰ ਸਮੁੱਚੀ ਕਾਇਨਾਤ ਮੀਂਹ ਨਾਲ ਤਰੋ-ਤਾਜ਼ਾ ਹੋ ਗਈ। ਮੌਸਮ ਮਾਹਿਰਾਂ ਮੁਤਾਬਿਕ ਆਗ਼ਾਮੀ ਹਫ਼ਤੇ ਦੌਰਾਨ ਵੀ ਵਰਖਾ ਹੋਣ ਦੇ ਆਸਾਰ ਹਨ। ਹਰੇ ਚਾਰੇ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਨੇ ਮੀਂਹ ਨੂੰ ਆਪਣੀਆਂ ਫ਼ਸਲਾਂ ਲਈ ‘ਦੇਸੀ ਘਿਓ’ ਦੱਸਿਆ ਹੈ।