ਸ਼ਗਨ ਕਟਾਰੀਆ
ਬਠਿੰਡਾ, 2 ਜਨਵਰੀ
ਇੱਥੇ ਹਾਂਡੀ ਰੈਸਟੋਰੈਂਟ ਵਿਚ ਪ੍ਰਸ਼ਾਸਨ ਤਰਫੋਂ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿਚ ਰਾਸ਼ਟਰੀ ਵਯੋਸ੍ਰੀ ਯੋਜਨਾ ਤਹਿਤ ਅਪਾਹਜਾਂ ਨੂੰ ਮੁਫ਼ਤ ਟਰਾਈਸਾਈਕਲ ਅਤੇ ਹੋਰ ਸਹਾਇਕ ਸਮੱਗਰੀ ਵੰਡੀ ਜਾਣੀ ਸੀ। ਕਿਸਾਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਥੇ ਪਹੁੰਚ ਰਹੇ ਹਨ, ਸੋ ਉਨ੍ਹਾਂ ਨੇ ਦੋਵਾਂ ਦਾ ਘਿਰਾਓ ਕਰਨ ਲਈ ਹਾਂਡੀ ਰੈਸਟੋਰੈਂਟ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਕਿਸਾਨ ਇਸ ਵੇਲੇ ਵੀ ਰੈਸਟੋਰੈਂਟ ਅੱਗੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਪਤਾ ਲੱਗਾ ਹੈ ਕਿ ਸਮਾਗਮ ਵਿੱਚ ਕਿਸੇ ਵੀ ਸਿਆਸੀ ਆਗੂ ਦੀ ਅਜੇ ਤੱਕ ਸ਼ਮੂਲੀਅਤ ਨਹੀਂ ਹੋਈ ਸੀ ਅਤੇ ਸਿਰਫ਼ ਜ਼ਿਲ੍ਹਾ ਅਧਿਕਾਰੀ ਹੀ ਇੱਥੇ ਆਏ ਹੋਏ ਸਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਹ ਸਮਾਗਮ ਰੋਕ ਦਿੱਤਾ ਗਿਆ।