ਮਨੋਜ ਸ਼ਰਮਾ
ਬਠਿੰਡਾ, 3 ਮਈ
ਇਥੋਂ ਦੇ ਹਸਪਤਾਲ ਵਿਚ ਮਿਆਦ ਪੁੱਗੀਆਂ ਦਵਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਿੰਗ ਵਿਭਾਗ ਨੇੜੇ ਆਕਸੀਜਨ ਪਲਾਂਟ ਵਿਚ ਮਿਆਦ ਪੁੱਗੀਆਂ ਦਵਾਈਆਂ ਸੁੱਟੀਆਂ ਹੋਈਆਂ ਹਨ। ਇਨ੍ਹਾਂ ਵਿੱਚ ਕਿੱਟਾਂ ਸਮੇਤ ਹੋਰ ਵੀ ਬਹੁਤ ਦਵਾਈ ਖਿੱਲਰੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਖੁੱਲ੍ਹੇ ਵਿਚ ਸੁੱਟੀ ਗਈ ਦਵਾਈ ਨੂੰ ਨਸ਼ਟ ਕਰਨਾ ਚਾਹੀਦਾ ਹੈ, ਨਹੀਂ ਤਾਂ ਕੋਈ ਇਨ੍ਹਾਂ ਦੀ ਵਰਤੋਂ ਕਰ ਸਕਦਾ ਹੈ। ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਨਹੀਂ ਪਰ ਉਹ ਪਤਾ ਕਰਵਾ ਕੇ ਹੁਣ ਹੀ ਨਸ਼ਟ ਕਰਵਾਉਂਦੇ ਹਨ।