ਨਵੀਂ ਦਿੱਲੀ, 5 ਫਰਵਰੀ
ਕਾਂਗਰਸ ਆਗੂ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗਾਜ਼ੀਪੁਰ ਬਾਰਡਰ ’ਤੇ (ਕਿਸਾਨਾਂ ਦੇ ਧਰਨੇ ਵਾਲੀ ਥਾਂ ਨਜ਼ਦੀਕ) ਦਿੱਲੀ ਪੁਲੀਸ ਵੱਲੋਂ ਲਾਏ ਬੈਰੀਕੇਡਾਂ ਦੀ ਬਰਲਨਿ ਦੀ ਕੰਧ ਤੇ ਨਜ਼ਰਬੰਦੀ ਕੈਂਪਾਂ ਨਾਲ ਤੁਲਨਾ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਦੇਸ਼ ਵਿਰੋਧੀ ਤੇ ਖ਼ਾਲਿਸਤਾਨੀ ਦੱਸੇ ਜਾਣ ਦਾ ਵੀ ਜ਼ੋਰਦਾਰ ਸ਼ਬਦਾਂ ’ਚ ਵਿਰੋਧ ਕੀਤਾ। ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦੀ ਮਤੇ ’ਤੇ ਹੋਈ ਬਹਿਸ ਦੌਰਾਨ ਬੋਲਦਿਆਂ ਬਾਜਵਾ ਨੇ ਮੰਗ ਕੀਤੀ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਮਾਮਲੇ ਦੀ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਕਮੇਟੀ ਕਾਇਮ ਕੀਤੀ ਜਾਵੇ, ਜੋ ਦੋ ਮਹੀਨਿਆਂ ’ਚ ਆਪਣੀ ਰਿਪੋਰਟ ਦੇਵੇ। ਬਾਜਵਾ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ‘ਮੌਤ ਦੇ ਵਾਰੰਟ’ ਦੱਸਦਿਆਂ ਦੋਸ਼ ਲਾਇਆ ਕਿ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀ ਬਿੱਲ ਪਾਸ ਕਰਕੇ ਇਨ੍ਹਾਂ ਨੂੰ ਕਾਨੂੰਨਾਂ ਦਾ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿਲਾਂ ’ਤੇ ਵੋਟਿੰਗ ਕਰਵਾਉਣ ਦੀ ਵਿਰੋਧੀ ਧਿਰਾਂ ਦੀ ਮੰਗ ਨੂੰ ਗੈਰਜਮਹੂਰੀ ਤਰੀਕੇ ਨਾਲ ਦਬਾਇਆ ਗਿਆ ਤੇ ਇਹ ਸਭ ਕੁਝ ਅਜਿਹੇ ਮੌਕੇ ਕੀਤਾ ਗਿਆ ਜਦੋਂ ਪਰਵਾਸੀ ਮਜ਼ਦੂਰਾਂ ਨੂੰ ਕੋਵਿਡ-19 ਮਹਾਮਾਰੀ ਕਰਕੇ ਨਿਵੇਕਲੀਆਂ ਮੁਸ਼ਕਲਾਂ ਦਰਪੇਸ਼ ਸਨ। ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਰਦਾਰ ਪਟੇਲ ਦੇ ਰੁਤਬੇ ਦਾ ਨੀਤੀਵਾਨ ਬਣਨ ਦਾ ਮੌਕਾ ਹੈ। ਉਹ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਮਿਲ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ। ਉਨ੍ਹਾਂ ਦਿੱਲੀ ਦੇ ਬਾਰਡਰਾਂ ਨੂੰ ਅਫ਼ਗ਼ਾਨਿਸਤਾਨ, ਲਬਿੀਆ, ਇਰਾਕ ਤੇ ਯੁਗਾਂਡਾ ਨਾਲ ਮੇਲਦਿਆਂ ਕਿਹਾ ਕਿ ਇਹ ਦੇਸ਼ ਮਹਾਤਮਾ ਗਾਂਧੀ ਦਾ ਦੇਸ਼ ਨਹੀਂ ਰਿਹਾ ਤੇ ‘ਲੋਕ ਤੁਹਾਡੇ ’ਤੇ ਕਵਿੇਂ ਯਕੀਨ ਕਰ ਸਕਦੇ ਹਨ। ਤੁਸੀਂ ਕੰਡਿਆਲੀਆਂ ਤਾਰਾਂ ਲਾ ਛੱਡੀਆਂ ਹਨ…ਜਨਿ੍ਹਾਂ ਨੂੰ ਵੇਖ ਕੇ ਇੰਜ ਲਗਦਾ ਜਵਿੇਂ ਬਰਲਨਿ ਦੀ ਕੰਧ ਉਸਾਰੀ ਹੋਵੇ…ਤੁਸੀਂ ਦਿੱਲੀ ਦੇ ਬਾਰਡਰਾਂ ਨੂੰ ‘ਨਜ਼ਰਬੰਦੀ ਕੈਂਪਾਂ’ ਦੀ ਸ਼ਕਲ ਦੇ ਦਿੱਤੀ ਹੈ।
ਖੇਤੀ ਕਾਨੂੰਨ ਲਿਆ ਕੇ ਸੰਘੀ ਪ੍ਰਬੰਧ ਨੂੰ ਕਮਜ਼ੋਰ ਕਰ ਰਹੀ ਹੈ ਮੋਦੀ ਸਰਕਾਰ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁ਼ਦ ਦਖ਼ਲ ਦੇ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸ ਲਿਆਂਦੇ ਗਏ ਸੀ ਤਾਂ ਉਨ੍ਹਾਂ ਉਸ ਮੌਕੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲਿਆ ਕੇ ਸੰਘੀ ਪ੍ਰਬੰਧ ਨੂੰ ਕਮਜ਼ੋਰ ਕਰ ਰਹੀ ਹੈ। ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਲੜੇ ਸੰਘਰਸ਼ ਵਿੱਚ ਸਿੱਖਾਂ ਦੇ ਯੋਗਦਾਨ ’ਤੇ ਰੌਸ਼ਨੀ ਪਾਉਂਦਿਆਂ ਢੀਂਡਸਾ ਨੇ ਕਿਹਾ ਕਿ ਹੁਣ ਸਿੱਖਾਂ ਨੂੰ ‘ਖਾਲਿਸਤਾਨੀ’ ਤੇ ‘ਅਤਵਿਾਦੀ’ ਦੱਸਿਆ ਜਾ ਰਿਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਨਿਰਧਾਰਿਤ ਕਰਨ ਲਈ ਕੋਈ ਵਿਗਿਆਨਕ ਤਰੀਕਾ ਫਿਕਰ ਕੀਤਾ ਜਾਣਾ ਚਾਹੀਦਾ ਹੈ।
ਪੀਟੀਆਈ