ਪਰਸ਼ੋਤਮ ਬੱਲੀ
ਬਰਨਾਲਾ, 29 ਜਨਵਰੀ
ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝੇ ਕਿਸਾਨ ਮੋਰਚੇ ’ਚ ਅੱਜ ਬੁਲਾਰਿਆਂ ਮੋਦੀ ਹਕੂਮਤ ਦੇ ਹਰ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਹੋਕਾ ਦਿੱਤਾ| ਬਿਜਲੀ ਕਾਮਿਆਂ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਅੱਜ ਮੋਰਚੇ ‘ਚ ਭਰਵੀਂ ਸ਼ਿਰਕਤ ਕੀਤੀ ਗਈ|
ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਹਰਚਰਨ ਚੰਨਾ, ਜਗਰਾਜ ਰਾਮਾ, ਪਰਮਜੀਤ ਕੌਰ, ਸਿੰਦਰ ਧੌਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਮੇਲਾ ਸਿੰਘ ਕੱਟੂ, ਚਰਨਜੀਤ ਕੌਰ, ਮਨਵੀਰ ਕੌਰ, ਗੋਰਾ ਸਿੰਘ, ਧਰਮਪਾਲ ਕੌਰ, ਸਾਧੂ ਸਿੰਘ ਛੀਨੀਵਾਲਕਲਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ| 30 ਜਨਵਰੀ ਸਮੂਹਿਕ ਭੁੱਖ ਹੜਤਾਲ ਸਮੇਂ ਸਮੂਹ ਕਿਸਾਨ-ਮਜ਼ਦੂਰ-ਮੁੁਲਾਜ਼ਮ-ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ| ਅੱਜ ਭੁੱਖ ਹੜਤਾਲੀ ਜਥੇ ਵਿੱਚ ਫਰਵਾਹੀ ਪਿੰਡ ਤੋਂ ਗੁੁਰਮੇਲ ਕੌਰ, ਰਾਜਪਾਲ ਕੌਰ, ਭੋਲੀ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਦਰਸ਼ਨਾ ਕੌਰ, ਜਲ ਕੌਰ, ਸਰਜੀਤ ਕੌਰ ਅਤੇ ਗੁੁਰਨਾਮ ਕੌਰ ਕਿਸਾਨ ਅੋਰਤਾਂ ਸ਼ਾਮਲ ਹੋਈਆਂ| ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾਖਾਨ ਰੋਡ ਬਰਨਾਲਾ ਵਿਖੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 118ਵੇਂ ਦਿਨ ਸ਼ਾਮਲ ਹੋ ਗਿਆ| ਇਸ ਸਮੇਂ ਦਰਸ਼ਨ ਝਲੂਰ, ਸੁੁਖਦੇਵ ਸਿੰਘ ਮੱਲੀ, ਪ੍ਰੇਮਪਾਲ ਕੌਰ, ਰਾਮ ਸਿੰਘ ਕਲੇਰ, ਬਲਵੀਰ ਸਿੰਘ, ਸੁੁਖਦੇਵ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ ਕਰਮਗੜ੍ਹ, ਮੱਖਣ ਮਿੱਤਲ ਸ਼ਹਿਣਾ ਨੇ ਸੰਬੋਧਨ ਕੀਤਾ|