ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜਨਵਰੀ
ਪੰਜਾਬ ਪੁਲੀਸ ਦੀ ਸੰਗਠਤ ਅਪਰਾਧ ਕੰਟਰੋਲ ਯੂਨਿਟ ਨੇ ਅੱਜ ਸਵੇਰੇ ਵਿਸ਼ੇਸ਼ ਅਭਿਆਨ ਵਿੱਚ ਮੁਹਾਲੀ ਜ਼ਿਲ੍ਹੇ ’ਚ ਜੂਆ ਖੇਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਬਨੂੜ ਦੇ ਬਾਹਰਵਾਰ ਸਿਟੀ ਮੈਰਿਜ ਪੈਲੇਸ ਤੋਂ 10 ਔਰਤਾਂ ਸਣੇ 70 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੌਕੇ ਤੋਂ 8.42 ਲੱਖ ਰੁਪਏ, 47 ਵਾਹਨ, 40 ਸ਼ਰਾਬ ਦੀਆਂ ਬੋਤਲਾਂ ਅਤੇ ਲੈਪਟਾਪ ਜ਼ਬਤ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।