ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਬਾਘਾਪੁਰਾਣਾ ਵਿਖੇ ਬੀਤੀ ਸ਼ਾਮ ਹੋਏ ਪਾਰਸਲ ਬੰਬ ਧਮਾਕਾ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੀਆਂ ਟੀਮਾਂ ਨੇ ਨਮੂਨੇ ਹਾਸਲ ਕੀਤੇ ਹਨ ਇਸ ਮੌਕੇ ਫ਼ਰੀਦਕੋਟ ਰੇਂਜ ਦੇ ਆਈਜੀ ਕੁਸਮ ਸ਼ਰਮਾ ਤੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਘਟਨਾ ਸਥਾਨ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਜਾਂਚ ਕਰ ਰਹੀਆਂ ਹਨ ਪਰ ਹਾਲੇ ਇਸ ਦੇ ਅਸਲ ਕਾਰਨ ਪਤਾ ਨਹੀਂ ਲੱਗਾ। ਇਸ ਮੌਕੇ ਐੱਸਪੀ ਗੁਰਦੀਪ ਸਿੰਘ ਮੌਜੂਦ ਸਨ।
ਐਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਵਿਸੇਸ਼ ਜਾਂਚ ਟੀਮਾਂ ਬਣਾ ਕੇ ਕਈ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਮਾਹਿਰ ਧਮਾਕੇ ਲਈ ਵਰਤੇ ਕਿੱਲ ਕਬਜ਼ੇ ਵਿੱਚ ਲੈ ਲਏ ਹਨ। ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਵੀ ਇਸ ਪਾਰਸਲ ਬੰਬ ਵਾਲੇ ਸਥਾਨ ਦੀ ਜਾਂਚ ਸ਼ੁਰੂ ਕੀਤੀ ਹੈ।