ਖੇਤਰੀ ਪ੍ਰਤੀਨਿਧ
ਪਟਿਆਲਾ, 21 ਜਨਵਰੀ
ਸਥਾਨਕ ਪ੍ਰਤਾਪ ਨਗਰ ਦੇ ਵਾਸੀ ਦੋ ਜਣਿਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਨੈਬ ਸਿੰਘ ਪੁੱਤਰ ਗੁਰਬਖਸ਼ ਸਿੰਘ ਭੱਟੀ ਪੀਆਰਟੀਸੀ ਦਾ ਮੁਲਾਜ਼ਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਭਤੀਜਾ ਸੀ। ਦੂਜੇ ਮ੍ਰਿਤਕ ਦੀ ਪਛਾਣ 60 ਸਾਲਾ ਕਿਰਪਾਲ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਵਜੋਂ ਹੋਈ। ਮ੍ਰਿਤਕ ਨੈਬ ਸਿੰਘ ਦੇ ਚਾਚਾ ਹਰਦਿਆਲ ਸਿੰਘ ਭੱਟੀ ਨੇ ਦੱਸਿਆ ਕਿ ਦੋਵੇਂ ਦੋਸਤ ਜਦੋਂ ਖੰਨਾ ਤੋੋਂ ਸਕੂਟਰ ਰਾਹੀਂ ਪਰਤ ਰਹੇ ਸਨ। ਜਦੋਂ ਉਹ ਦਿੱਤੂਪੁਰ ਪਿੰਡ ਲੰਘੇ ਤਾਂ ਇਕ ਵਾਹਨ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਨੈਬ ਸਿੰਘ ਦੀ ਤਾਂ ਮੌੇਕੇ ’ਤੇ ਹੀ ਮੌਤ ਹੋ ਗਈ ਤੇ ਕਿਰਪਾਲ ਸਿੰਘ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਦੋਵਾਂ ਦਾ ਪਟਿਆਲਾ ਵਿੱਚ ਬਡੂੰਗਰ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।