ਫ਼ਤਹਿਗੜ੍ਹ ਸਾਹਿਬ: ਦਿੱਲੀ ਦੇ ਕੁੰਡਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਸਮੇਂ ਪ੍ਰਸਿੱਧ ਕੀਰਤਨੀਏ ਸੰਤ ਰਾਮ ਸਿੰਘ ਮੁਖੀ ਨਾਨਕਸਰ ਸਿੰਗੜੇ ਵਾਲਿਆਂ ਵੱਲੋਂ ਵਿਦਰੋਹ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਸਰੀਰ ਕਿਸਾਨ ਅੰਦੋਲਨ ਨੂੰ ਅਰਪਿਤ ਕਰ ਦਿੱਤਾ ਸੀ। ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨਾਲ ਦੁੱਖ ਸਾਂਝਾ ਕਰਨ ਲਈ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਨਾਨਕਸਰ ਸਿੰਗੜੇ ਪੁੱਜੇ। ਉਨ੍ਹਾਂ ਸੰਤ ਤਰਲੋਚਨ ਸਿੰਘ ਨਾਲ ਹਮਦਰਦੀ ’ਤੇ ਦੁੱਖ ਦਾ ਇਜ਼ਹਾਰ ਸਾਂਝਾ ਕੀਤਾ। -ਨਿੱਜੀ ਪੱਤਰ ਪ੍ਰੇਰਕ