ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਅੱਜ ਪੁਲੀਸ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ ਕਰਦਿਆਂ ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਬਦਲ ਦਿੱਤੇ ਹਨ। ਤਬਦੀਲ ਕੀਤੇ ਗਏ ਅਫ਼ਸਰਾਂ ਵਿੱਚ 11 ਆਈਪੀਐੱਸ ਅਤੇ 26 ਪੀਪੀਐੱਸ ਅਫ਼ਸਰ ਸ਼ਾਮਲ ਹਨ। ਪਿਛਲੇ ਦਿਨਾਂ ਤੋਂ ਵਿਵਾਦਾਂ ਵਿੱਚ ਆਏ ਐੱਸ.ਕੇ. ਅਸਥਾਨਾ ਦੀ ਥਾਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅਹੁਦੇ ’ਤੇ ਵਧੀਕ ਡੀਜੀਪੀ ਬੀ. ਚੰਦਰ ਸ਼ੇਖਰ ਨੂੰ ਤਾਇਨਾਤ ਕੀਤਾ ਹੈ। ਏਕੇ ਪਾਂਡੇ ਨੂੰ ਪਦਉੱਨਤ ਕਰਕੇ ਐੱਸਪੀਯੂ ਅਤੇ ਵਧੀਕ ਡਾਇਰੈਕਟਰ ਐੱਸ.ਐੱਸ.ਜੀ., ਵਧੀਕ ਡੀ.ਜੀ.ਪੀ. ਕਮਾਂਡੋ ਤੇ ਐਸ.ਓ.ਜੀ. ਵੀ ਲਾਇਆ ਗਿਆ ਹੈ। ਜੇ. ਏਲਾਚੇਲੀਅਨ ਨੂੰ ਐੱਸਐੱਸਪੀ ਖੰਨਾ, ਸੰਦੀਪ ਗਰਗ ਨੂੰ ਐੱਸਐੱਸਪੀ ਪਟਿਆਲਾ, ਹਰਚਰਨ ਸਿੰਘ ਭੁੱਲਰ ਨੂੰ ਏਆਈਜੀ ਇੰਟੈਲੀਜੈਂਸ, ਚਰਨਜੀਤ ਸਿੰਘ ਨੂੰ ਐੱਸਐੱਸਪੀ ਮੋਗਾ, ਦੀਪਕ ਪਾਰਿਖ ਨੂੰ ਐੱਸਐੱਸਪੀ ਮਾਨਸਾ, ਦਿਆਮਾ ਹਰੀਸ਼ ਓਮ ਪ੍ਰਕਾਸ਼ ਨੂੰ ਐੱਸਐੱਸਪੀ ਕਪੂਰਥਲਾ, ਗੌਰਵ ਤੁਰਾ ਨੂੰ ਐੱਸਐਸਪੀ ਬਟਾਲਾ, ਮੁਖਵਿੰਦਰ ਸਿੰਘ ਨੂੰ ਏਆਈਜੀ ਐੱਨਆਰਆਈ ਅੰਮ੍ਰਿਤਸਰ, ਸੂਬਾ ਸਿੰਘ ਨੂੰ ਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ, ਬਲਵਿੰਦਰ ਸਿੰਘ ਨੂੰ ਕਮਾਂਡੈਂਟ 36 ਬਟਾਲੀਅਨ ਪੀਏਪੀ ਬਹਾਦਰਗੜ੍ਹ, ਸੁਰਿੰਦਰਜੀਤ ਸਿੰਘ ਮੰਡ ਨੂੰ ਏਆਈਜੀ ਕ੍ਰਾਈਮ ਬੀਓਆਈ ਪੰਜਾਬ, ਹਰਕਮਲਪ੍ਰੀਤ ਸਿੰਘ ਖੱਖ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਸਰਬਜੀਤ ਸਿੰਘ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਨਵਾਂ ਸ਼ਹਿਰ, ਇਕਬਾਲ ਸਿੰਘ ਨੂੰ ਐੱਸਪੀ ਬੀਓਆਈ ਨਵਾਂ ਸ਼ਹਿਰ, ਪ੍ਰਿਥੀਪਾਲ ਸਿੰਘ ਨੂੰ ਐੱਸਪੀ ਹੈੱਡਕੁਆਰਟਰ ਲੁਧਿਆਣਾ ਦਿਹਾਤੀ, ਕੁਲਵੰਤ ਰਾਏ ਨੂੰ ਏਆਈਜੀ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਜਸਦੀਪ ਸਿੰਘ ਸੈਣੀ ਨੂੰ ਏਆਈਜੀ ਅੰਦਰੂਨੀ ਵਿਜੀਲੈਂਸ ਅਤੇ ਕਾਨੂੰਨ-ਵਿਵਸਥਾ ਪੰਜਾਬ ਲਾਇਆ ਗਿਆ ਹੈ। ਇਸੇ ਤਰ੍ਹਾਂ ਐੱਸਪੀ ਰੈਂਕ ਦੇ 18 ਹੋਰਨਾਂ ਅਫ਼ਸਰਾਂ ਦੇ ਤਬਾਦਲੇ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਡਾਇਰੈਕਟਰ ਬੀਓਆਈ ਦੇ ਅਹੁਦੇ ’ਤੇ ਨਿਯੁਕਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਰਹੇ ਹਨ। ਇਸੇ ਤਰ੍ਹਾਂ ਸਾਬਕਾ ਅਕਾਲੀ ਮੰਤਰੀ ਖ਼ਿਲਾਫ਼ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਖੰਨਾ ਅਤੇ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀਆਂ ’ਤੇ ਦਬਾਅ ਪਾਉਣ ਦੇ ਦੋਸ਼ ਲਾਏ ਜਾਂਦੇ ਰਹੇ ਹਨ ਤੇ ਤਾਜ਼ਾ ਤਬਾਦਲਿਆਂ ਵਿੱਚ ਦੋਹਾਂ ਜ਼ਿਲ੍ਹਿਆਂ ਦੇ ਪੁਲੀਸ ਮੁਖੀ ਵੀ ਤਬਦੀਲ ਕਰ ਦਿੱਤੇ ਗਏ ਹਨ।