ਦਿਲਬਾਗ ਸਿੰਘ ਗਿੱਲ
ਅਟਾਰੀ, 14 ਜਨਵਰੀ
ਅੰਮਿ੍ਤਸਰ ਦੇ ਸਰਹੱਦੀ ਪਿੰਡ ਧਨੋਏ ਕਲਾਂ ਤੋਂ ਐੱਸਟੀਐੱਫ ਨੇ ਅੱਜ ਸਵੇਰੇ 5 ਕਿਲੋ ਧਮਾਕਾਖੇਜ਼ ਸਮੱਗਰੀ ਸੁਰੱਖਿਆ ਬਲਾਂ ਨੇ ਬਰਾਮਦ ਕੀਤੀ। ਸੂਤਰਾਂ ਅਨੁਸਾਰ ਇਹ ਸਮਗਰੀ 26 ਜਨਵਰੀ ਮੌਕੇ ਕੋਈ ਵੱਡਾ ਧਮਾਕਾ ਕਰਨ ਲਈ ਭੇਜੀ ਗਈ ਹੈ। ਇਸ ਸਬੰਧੀ ਕਈ ਵਿਅਕਤੀਆਂ ਤੋਂ ਪੁੱਛ- ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਇੱਕ ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਐਸਟੀਐਫ ਦੇ ਏਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਵਿਸਫੋਟਕ ਪਦਾਰਥ ਨੂੰ ਨਸ਼ਟ ਕਰ ਦਿੱਤਾ ਗਿਆ ਹੈ।