ਚੰਡੀਗੜ੍ਹ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲ੍ਹਿਆਂ ਵਿਚ ਪਰਸਾਰ ਤੇ ਟ੍ਰੇਨਿੰਗ ਵਿੰਗ ਵਜੋਂ ਕੰਮ ਕਰ ਰਹੇ ਆਤਮਾ ਸਟਾਫ਼ ਜਿਨ੍ਹਾਂ ਵਿਚ ਬਲਾਕ ਤਕਨੀਕੀ ਮੈਨੇਜਰ ਤੇ ਸਹਾਇਕ ਤਕਨੀਕੀ ਮੈਨੇਜਰ ਹਨ, ਨੇ ਆਪਣੀਆਂ ਮੰਗਾਂ ਤੇ ਮਸਲਿਆਂ ਸਬੰਧੀ ਆਪਸ ਵਿੱਚ ਰਲ ਕੇ ਸਾਂਝੀ ਐਕਸ਼ਨ ਕਮੇਟੀ ਬਣਾਈ ਹੈ। ਕੁਲਦੀਪ ਸਿੰਘ ਰਾਮਪੁਰਾ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਦਾ ਸਰਬਸੰਮਤੀ ਨਾਲ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਡੋਡ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗਗਨਦੀਪ ਸਿੰਘ ਨੂੰ ਮੀਤ ਪ੍ਰਧਾਨ, ਕਮਲਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਮਾਨਸਾ ਨੂੰ ਪ੍ਰੈਸ ਸਕੱਤਰ, ਹਰਿੰਦਰ ਸਿੰਘ ਕਲੇਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਜਨਰਲ ਸਕੱਤਰ, ਵਰਿੰਦਰਪਾਲ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਨੂੰ ਖਜ਼ਾਨਚੀ, ਸਤਨਾਮ ਸਿੰਘ ਮਾਨ ਜ਼ਿਲ੍ਹਾ ਬਰਨਾਲਾ ਨੂੰ ਮੁੱਖ ਸਲਾਹਕਾਰ ਵਜੋਂ ਸਭ ਦੀ ਸਹਿਮਤੀ ਨਾਲ ਚੁਣਿਆ ਗਿਆ। ਇਸ ਮੌਕੇ ਸਮੂਹ ਬਲਾਕ ਤਕਨੀਕੀ ਮੈਨੇਜਰ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਰਾਜਬੀਰ ਸਿੰਘ ਫਤਿਹਗੜ੍ਹ ਸਾਹਿਬ, ਜਗਪ੍ਰੀਤ ਸਿੰਘ ਮੁਕਤਸਰ, ਮੋਹਿਤ ਕੁਮਾਰ, ਲਵਜੋਤ ਸਿੰਘ ਹੁਸ਼ਿਆਰਪੁਰ, ਕੁਲਜਿੰਦਰ ਕੁਮਾਰ ਨਵਾਂ ਸਹਿਰ, ਮਨੀਸ਼ ਕੁਮਾਰ, ਇੰਦਰਜੀਤ ਸਿੰਘ ਫਿਰੋਜ਼ਪੁਰ ਹਾਜ਼ਰ ਸਨ। -ਟਨਸ