ਚਮਕੌਰ ਸਾਹਿਬ: ਰਿਵਰਲੈਂਡ ਇੰਟਰਨੈਸ਼ਨਲ ਸਕੂਲ ਕਤਲੌਰ ਵਿੱਚ ਅੱਜ ਅਥਲੇਟਿਕ ਮੀਟ ਕਰਵਾਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਦੌੜ, ਕੁੱਦਣ ਦੌੜ, ਲੈਮਨ ਰੇਸ, ਫਲੈਗ ਰੇਸ, ਥਰੀਲੈੱਗ ਰੇਸ, ਗੁਬਾਰਿਆਂ ਵਾਲੀ ਦੌੜ, ਬੋਰੀ ਦੌੜ, ਲੰਗੜੀ ਲੱਤ, ਰੱਸੀ ਕੁੱਦਣਾ, ਲੰਮੀ ਛਾਲ, ਬੈੱਡਮਿੰਟਨ ਅਤੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਐੱਮਡੀ ਕੁਲਦੀਪ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਦਲਜੀਤ ਕੌਰ ਗਿੱਲ ਨੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ