ਨੂਰਪੁਰ ਬੇਦੀ: ਮਸਤੂਆਣਾ ਸਾਹਿਬ ’ਚ ਹੋਈ 41ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਦੋ ਅਥਲੀਟਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਲਈ ਮੈਡਲ ਜਿੱਤੇ ਹਨ। ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਬੈਂਸਾਂ ਦੇ ਡੀਪੀਈ ਮਹਿੰਦਰ ਸਿੰਘ ਗਿੱਲ ਨੇ ਡਿਸਕਸ ਥਰੋ ਅਤੇ ਸ਼ਾਟ ਪੁੱਟ ਮੁਕਾਬਲਿਆਂ ਵਿਚ 2 ਸੋਨੇ ਦੇ ਤਗਮੇ ਜਿੱਤੇ ਹਨ ਜਦਕਿ ਜ਼ਿਲ੍ਹੇ ਦੇ ਮੀਆਂਪੁਰ ਪਿੰਡ ਨਾਲ ਸਬੰਧਤ ਸੁਪਰਡੈਂਟ ਖਜ਼ਾਨਾ ਵਿਭਾਗ ਸੁਰਜੀਤ ਸਿੰਘ ਨੇ 55 ਵਰਗ ਉਮਰ ਵਿਚ ਜੈਵਲਿਨ ਥਰੋ ਅਤੇ ਸ਼ਾਟਪੁੱਟ ਵਿਚ 2 ਚਾਂਦੀ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ