ਖੇਤਰੀ ਪ੍ਰਤੀਨਿਧ
ਪਟਿਆਲਾ, 1 ਦਸੰਬਰ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਪੰੰਜਾਬੀ ਯੂਨੀਵਰਸਿਟੀ ਲਈ ਐਸਟਰੋਟਰਫ਼ ਹਾਕੀ ਮੈਦਾਨ ਤਿਆਰ ਕਰਵਾਏਗੀ ਅਤੇ ਵਿੱਤੀ ਸੰਕਟ ਕਾਰਨ ’ਵਰਸਿਟੀ ਦੇ ਜਿਹੜੇ ਸੈਸ਼ਨਾਂ ਦੇ ਖਿਡਾਰੀਆਂ ਨੂੰ ਇਨਾਮ ਨਹੀਂ ਮਿਲੇ, ਉਸ ਬਾਰੇ ਵੀ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ। ਉਹ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਸੈਸ਼ਨ 2017-18 ਦੇ ਜੇਤੂ ਖਿਡਾਰੀਆਂ ਲਈ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਵੀਸੀ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਕੰਮ ਵਿਦਿਆਰਥੀਆਂ ਅੰਦਰ ਛੁਪੇ ਹੁਨਰ ਨੂੰ ਲੱਭਣਾ ਹੈ। ਮਾਕਾ ਟਰਾਫ਼ੀ ਵਿਚ ਯੋਗਦਾਨ ਪਾਉਣ ਵਾਲੇ ਤਿੰਨ ਕਾਲਜਾਂ ਮੋਦੀ ਕਾਲਜ ਪਟਿਆਲਾ, ਅਕਾਲ ਕਾਲਜ ਫ਼ਾਰ ਫਿਜ਼ੀਕਲ ਐਜੂੂਕੇਸ਼ਨ ਮਸਤੂਆਣਾ ਤੇ ਐੱਨਸੀਪੀ ਕਾਲਜ ਚੁਪਕੀ ਨੂੰ ਐਵਾਰਡ ਦਿੱਤਾ ਗਿਆ।