ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ ਕਰੁਨਾ ਰਾਜੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਕੁੱਲ 24,689 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 1200 ਦਾ ਆਬਾਦੀ ਪਿੱਛੇ ਇਕ ਬੂਥ ਬਣਾਇਆ ਜਾਵੇਗਾ। ਪੰਜਾਬ ਵਿੱਚ ਇਸ ਸਮੇਂ 37,576 ਵੀਵੀਪੈਟ ਮਸ਼ੀਨਾਂ, 34,942 ਕੰਟਰੋਲ ਯੂਨਿਟ ਤੇ 45,136 ਚੋਣ ਬਕਸੇ (ਬੈਲਟ ਬਾਕਸ) ਹਨ। ਕੋਵਿਡ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਬੂਥ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਦੀ ਕੁੱਲ ਗਿਣਤੀ ਘਟਾ ਕੇ 1400 ਤੋਂ 1200 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਬੂਥਾਂ ’ਤੇ ਕਰੋਨਾ ਤੋਂ ਬਚਾਅ ਲਈ ਚੋਣ ਕਮਿਸ਼ਨ ਵੱਲੋਂ ਪੀਪੀਈ ਕਿੱਟਾਂ, ਦਸਤਾਨੇ ਤੇ ਮਾਸਕ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ।