ਜਸਵੰਤ ਸਿੰਘ ਥਿੰਦ
ਮਮਦੋਟ, 17 ਜੁਲਾਈ
ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਗੱਟੀ ਮੱਤੜ੍ਹ ਵਿੱਚ ਕੰਧ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਮਗਰੋਂ ਗੁਆਂਢੀਆਂ ਨੇ ਕੁਹਾੜੀ ਮਾਰ ਕੇ ਬਿਰਧ ਔਰਤ ਜੀਤੋ ਬਾਈ (70) ਦਾ ਕਤਲ ਕਰ ਦਿੱਤਾ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਸਾਢੇ ਛੇ ਵਜੇ ਪੱਠੇ ਲੈਣ ਗਏ ਹੋਏ ਸਨ ਤਾਂ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਦੀ ਕੰਧ ਦੇ ਨਾਲ ਲਗਾਈ ਗਈ ਮਿੱਟੀ ਨੂੰ ਕਹੀ ਨਾਲ ਪੁੱਟਣ ਲੱਗ ਪਿਆ। ਜਦੋਂ ਜੀਤੋ ਬਾਈ ਨੇ ਉਨ੍ਹਾਂ ਨੂੰ ਰੋਕਿਆ ਤਾਂ ਇਕ ਵਿਅਕਤੀ ਨੇ ਕੁਹਾੜੀ ਮਾਰ ਕੇ ਉਨ੍ਹਾਂ ਦੀ ਮਾਤਾ ਦੀ ਹੱਤਿਆ ਕਰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੀਤੋ ਬਾਈ ਦੇ ਲੜਕੇ ਮਿਲਖਾ ਸਿੰਘ ਦੇ ਬਿਆਨਾਂ ’ਤੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।