ਪੱਤਰ ਪ੍ਰੇਰਕ
ਜੈਤੋ, 27 ਸਤੰਬਰ
ਫ਼ਰੀਦਕੋਟ ਜ਼ਿਲ੍ਹੇ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਚੋਂ ਗਰੈਜੂਏਸ਼ਨ ਕਰਨ ਵਾਲੀ ਆਸਮਾ ਗਰਗ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਸੇਵਾਵਾਂ (ਆਈ.ਐੱਫ਼. ਐੱਸ.) ਵਿੱਚ ਨਿਯੁਕਤ ਹੋ ਗਈ ਹੈ। ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੋਫ਼ੈਸਰ ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਜੈਤੋ ਵਸਨੀਕ ਪਰਦੀਪ ਕੁਮਾਰ ਗਰਗ ਅਤੇ ਸੁਮਨ ਗਰਗ ਦੀ ਲੜਕੀ ਅਤੇ ਕੋਆਪਰੇਟਿਵ ਵਿਭਾਗ ਦੇ ਇੰਸਪੈਕਟਰ ਆਸ਼ੂਤੋਸ਼ ਗਰਗ ਦੀ ਭੈਣ ਆਸਮਾ ਗਰਗ ਨੇ 2016 ਵਿਚ ਯੂਨੀਵਰਸਿਟੀ ਕਾਲਜ ਜੈਤੋ ਤੋਂ ਗਰੈਜੂਏਸ਼ਨ ਕੀਤੀ ਅਤੇ 80 ਫੀਸਦੀ ਅੰਕਾਂ ਨਾਲ ਬੀ.ਏ. ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਦਿੱਲੀ ਤੋਂ ਕੋਚਿੰਗ ਲਈ ਤੇ ਪ੍ਰੀਖਿਆ ਪਾਸ ਕੀਤੀ।