ਬਠਿੰਡਾ: ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਲੋੜਵੰਦਾਂ ਨੂੰ ਐਚਆਈਵੀ ਪਾਜ਼ੇਟਿਵ ਖੂਨ ਜਾਰੀ ਕੀਤੇ ਜਾਣ ਦਾ ਪੰਜਾਬ ਰਾਜ ਬਾਲ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਦਸ ਦਿਨਾਂ ਵਿਚ ਜਵਾਬ ਮੰਗਿਆ ਗਿਆ ਹੈ। ਮੀਡੀਆ ਵਿਚ ਛਪੀਆਂ ਖ਼ਬਰਾਂ ਦੇ ਹਵਾਲੇ ਨਾਲ ਚੇਅਰਮੈਨ ਨੇ 8 ਸਾਲਾ ਬੱਚੀ ਨੂੰ ਐੱਚਆਈਵੀ ਮਰੀਜ਼ ਦਾ ਖੂਨ ਚੜ੍ਹਾਉਣ ਨੂੰ ਵੱਡੀ ਅਣਗਹਿਲੀ ਦੱਸਿਆ ਹੈ। ਉਨ੍ਹਾਂ ਪੂਰੇ ਮਾਮਲੇ ਨਾਲ ਸਬੰਧਤ ਡਾਕਟਰ ਅਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਰਿਪੋਰਟ ਦਸ ਦਿਨਾਂ ਅੰਦਰ ਕਮਿਸ਼ਨ ਕੋਲ ਭੇਜਣ ਦੇ ਹੁਕਮ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ