ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਕਈ ਸੂਬਾਈ ਨਿਯੁਕਤੀਆਂ ਕੀਤੀਆਂ ਹਨ। ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਇਕਬਾਲ ਸਿੰਘ ਚੰਨੀ (ਖੰਨਾ) ਨੂੰ ਪਾਰਟੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਸੂਬਾਈ ਕਾਰਜਕਾਰਨੀ ਵਿੱਚ ਰਾਕੇਸ਼ ਕਪੂਰ, ਗਾਇਕ ਬੂਟਾ ਮੁਹੰਮਦ, ਸੰਤ ਦਲਜੀਤ ਸਿੰਘ ਸੋਢੀ, ਵਾਰੇਸ਼ ਸਾਂਡਲਿਆ, ਗਾਇਕ ਹਾਕਮ ਬਖ਼ਤਰੀ ਵਾਲਾ, ਬੰਗਾ ਤੋਂ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਅਮਨ ਗੁਰੂ, ਬੌਬੀ ਕੰਬੋਜ, ਸੁੱਚਾ ਰਾਮ ਲੱਧੜ ਤੇ ਕੁਲਵੰਤ ਫੂਲੇ ਨੂੰ ਸ਼ਾਮਲ ਕੀਤਾ ਹੈ। ਹਿਮਾਚਲ ਸੈੱਲ ਪੰਜਾਬ ਦੇ ਸੂਬਾ ਕਨਵੀਨਰ ਅਨਿਲ ਠਾਕੁਰ ਹੋਣਗੇ। ਇਸੇ ਤਰ੍ਹਾਂ ਮਨੁੱਖੀ ਅਧਿਕਾਰ ਸੈੱਲ ਦੇ ਸੂਬਾ ਕਨਵੀਨਰ ਵਜੋਂ ਅਤੁਲ ਕਪੂਰ, ਬੁੱਧੀਜੀਵੀ ਸੈੱਲ ਦੇ ਸੂਬਾ ਕਨਵੀਨਰ ਵਜੋਂ ਰਾਕੇਸ਼ ਮਾਰਕਨ ਅਤੇ ਸੀਨੀਅਰ ਸਿਟੀਜਨ ਸੈੱਲ ਦੇ ਸੂਬਾ ਕਨਵੀਨਰ ਵਜੋਂ ਸੰਦੀਪ ਤਲਵਾੜ ਨੂੰ ਨਿਯੁਕਤ ਕੀਤਾ ਗਿਆ ਹੈ। -ਟਨਸ