ਗੁਰਜੰਟ ਕਲਸੀ
ਸਮਾਲਸਰ, 6 ਅਗਸਤ
ਬਿਜਲੀ ਬਿੱਲ 2020 ਰੱਦ ਕਰਾਉਣ, ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਅਤੇ ਸਰਕਾਰੀ ਥਰਮਲ ਬੰਦ ਕਰਨ ਦੇ ਫੈਸਲੇ ਵਾਪਸ ਕਰਾਉਣ, ਬਰਖਾਸਤ ਆਗੂ ਬਹਾਲ ਕਰਾਉਣ, ਕੱਚੇ ਕਾਮੇ ਪੱਕੇ ਕਰਾਉਣ, ਝੂਠੇ ਕੇਸ ਰੱਦ ਕਰਾਉਣ ਲਈ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜਨ ਸਮਾਲਸਰ ਦੇ ਬਿਜਲੀ ਕਾਮਿਆਂ ਨੇ ਸਬ ਡਵੀਜਨ ਪ੍ਰਧਾਨ ਜਲੌਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਹ ਪ੍ਰਦਰਸ਼ਨ ਕੀਤਾ। ਇਸ ਮੌਕੇ ਜਸਕਰਨ ਸਿੰਘ ਰੋਡੇ, ਇੰਦਰਜੀਤ ਸਿੰਘ ਘਾਰੂ, ਰਵੀ ਕੁਮਾਰ ਬਾਘਾਪੁਰਾਣਾ, ਸਰਕਲ ਆਗੂ ਸਵਰਨ ਸਿੰਘ, ਰਛਪਾਲ ਸਿੰਘ ਡੇਮਰੂ ਨੇ ਸੰਬੋਧਨ ਕੀਤਾ।