ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਅੱਜ 24 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਤਹਿਤ ਵਿਧਾਨ ਸਭਾ ਹਲਕਾ ਭੋਆ ਲਈ ਲਾਲ ਚੰਦ ਕਟਾਰੂਚੱਕ ਨੂੰ, ਹਲਕਾ ਨਾਭਾ ਲਈ ਗੁਰਦੇਵ ਸਿੰਘ ਦੇਵ ਮਾਨ, ਫਰੀਦਕੋਟ ਲਈ ਗਰਦਿੱਤ ਸਿੰਘ ਸੇਖੋਂ, ਬਾਬਾ ਬਕਾਲਾ ਲਈ ਦਲਬੀਰ ਸਿੰਘ, ਪਾਇਲ ਲਈ ਮਨਵਿੰਦਰ ਸਿੰਘ ਗਿਆਸਪੁਰਾ, ਜ਼ੀਰਾ ਲਈ ਨਰੇਸ਼ ਕਟਾਰੀਆ, ਸ਼ਾਮ ਚੁਰਾਸੀ ਲਈ ਡਾ. ਰਵਜੋਤ ਸਿੰਘ, ਅਮਰਗੜ੍ਹ ਲਈ ਜਸਵੰਤ ਸਿੰਘ ਗੱਜਣ ਮਾਜਰਾ, ਜੰਡਿਆਲਾ ਲਈ ਹਰਭਜਨ ਸਿੰਘ ਈਟੀਓ, ਮੋਗਾ ਲਈ ਨਵਦੀਪ ਸੰਘਾ, ਭਦੌੜ ਲਈ ਲਾਭ ਸਿੰਘ ਉਗੋਕੇ, ਅਜਨਾਲਾ ਲਈ ਕੁਲਦੀਪ ਧਾਲੀਵਾਲ, ਚੱਬੇਵਾਲ ਲਈ ਹਰਮਿੰਦਰ ਸਿੰਘ ਸੰਧੂ, ਜਲਾਲਾਬਾਦ ਲਈ ਜਗਦੀਪ ਗੋਲਡੀ ਕੰਬੋਜ, ਬਾਘਾਪੁਰਾਣਾ ਲਈ ਅੰਮ੍ਰਿਤਪਾਲ ਸਿੰਘ ਸੁਖਾਨੰਦ, ਗਿੱਲ ਲਈ ਜੀਵਨ ਸਿੰਘ ਸੰਗੋਵਾਲ, ਸਨੌਰ ਲਈ ਹਰਮੀਤ ਸਿੰਘ ਪਠਾਣ ਮਾਜਰਾ, ਸਮਾਣਾ ਲਈ ਚੇਤਨ ਸਿੰਘ ਜੋੜੇਮਾਜਰਾ, ਹਸ਼ਿਆਰਪੁਰ ਲਈ ਬ੍ਰਹਮ ਸ਼ੰਕਰ, ਮੌੜ ਲਈ ਸੁਖਵੀਰ ਮੈਸਰਖਾਨਾ, ਚਮਕੌਰ ਸਾਹਿਬ ਲਈ ਡਾ. ਚਰਨਜੀਤ ਸਿੰਘ, ਬਟਾਲਾ ਲਈ ਸ਼ੈਰੀ ਕਲਸੀ, ਅੰਮ੍ਰਿਤਸਰ ਦੱਖਣੀ ਲਈ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਦਸੂਆ ਲਈ ਕਰਮਵੀਰ ਘੁੰਮਣ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।