ਮਹਿਲ ਕਲਾਂ: ਕੌਮਾਂਤਰੀ ਤ੍ਰੈਮਾਸਿਕ ਮੈਗਜ਼ੀਨ ‘ਤਾਸਮਨ’ ਵੱਲੋਂ ਪਲੇਠੇ ਤਿੰਨ ਸਾਹਿਤਕ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ। ਮੈਗਜ਼ੀਨ ਦੇ ਸੰਪਾਦਕ ਸਤਪਾਲ ਭੀਖੀ ਨੇ ਦੱਸਿਆ ਕਿ ਕੌਮਾਂਤਰੀ ਸਾਹਿਤ ਦਾ ਪੰਜਾਬੀ ’ਚ ਅਨੁਵਾਦ ਕਰਨ ਵਾਲੇ ਭਜਨਬੀਰ ਸਿੰਘ ਨੂੰ ‘ਤਾਸਮਨ ਯੁਵਾ ਪੁਰਸਕਾਰ’, ਕਾਵਿ ਪੁਸਤਕ ‘ਮਨ ਕਸਤੂਰੀ’ ਲਈ ਮਨਦੀਪ ਔਲਖ ਤੇ ‘ਤਾਸਮਨ ਸ਼ਬਦ ਪ੍ਰਵਾਹ ਪੁਰਸਕਾਰ’ ਜਸਵੀਰ ਬੇਗਮਪੁਰੀ ਨੂੰ ਦਿੱਤਾ ਜਾ ਰਿਹਾ ਹੈ। -ਪੱਤਰ ਪ੍ਰੇਰਕ