ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,20 ਫਰਵਰੀ
ਪਿੰਗਲਵਾੜਾ ਦੇ ਸੋਹਣਾ ਤੇ ਮੋਹਣਾ ਦੋਵਾਂ ਨੇ ਅੱਜ ਇੱਥੇ ਪਹਿਲੀ ਵਾਰ ਵੋਟ ਪਾਈ। ਇਹ ਇਕ ਸਰੀਰ ਦੋ ਧੜ ਵਾਲੇ ਵਿਸ਼ੇਸ਼ ਨੌਜਵਾਨ ਹਨ ,ਜਿਨ੍ਹਾਂ ਦੀ ਇਸ ਵਾਰ ਨਵੀਂ ਵੋਟ ਬਣੀ ਹੈ। ਇਹ ਦੋਵੇਂ ਇੱਥੇ ਪਿੰਗਲਵਾੜਾ ਵਿੱਚ ਪਲ ਕੇ ਜਵਾਨ ਹੋਏ ਹਨ ਅਤੇ ਹੁਣ ਇਨ੍ਹਾਂ ਨੂੰ ਬਿਜਲੀ ਨਿਗਮ ਵੱਲੋਂ ਨੌਕਰੀ ਦਿੱਤੀ ਗਈ ਹੈ। ਮਾਨਾਂਵਾਲਾ ਵਿਖੇ ਵੋਟ ਪਾਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਇਨ੍ਹਾਂ ਦੋਵਾਂ ਨੂੰ ਸਨਮਾਨਤ ਵੀ ਕੀਤਾ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੋਹਣਾ ਤੇ ਮੋਹਣਾ ਨੌਜਵਾਨ ਵੋਟਰਾਂ ਲਈ ਆਈਕੋਨ ਬਣਾਇਆ ਗਿਆ ਸੀ। ਇਹ ਦੋਵੇਂ ਨਵੇਂ ਤੇ ਨੌਜਵਾਨ ਵੋਟਰਾਂ ਲਈ ਪ੍ਰੇਰਨਾ ਸਰੋਤ ਹਨ,ਜੇ ਇਸ ਸਥਿਤੀ ਵਿੱਚ ਇਹ ਵੋਟ ਪਾਉਣ ਲਈ ਆ ਸਕਦੇ ਹਨ ਤਾਂ ਬਾਕੀਆਂ ਨੂੰ ਵੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਨ੍ਹਾਂ ਦਾ ਹੇਠਲਾ ਸਰੀਰਿਕ ਹੈ ਅਤੇ ਉੱਪਰ ਦੋ ਧੜ ਹਨ। ਇਨ੍ਹਾਂ ਦੋਵਾਂ ਦੀਆਂ ਵੱਖ ਵੱਖ ਵੋਟਾਂ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਨੇ ਵੱਖ ਵੱਖ ਵੋਟ ਪਾਈ ਹੈ।