ਪੱਤਰ ਪ੍ਰੇਰਕ
ਸ਼ੇਰਪੁਰ, 3 ਮਈ
ਨੇੜਲੇ ਪਿੰਡ ਅਲੀਪੁਰ ਖਾਲਸਾ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਇੰਦਰ ਸਿੰਘ (55) ਦੀ ਬੀਤੀ ਰਾਤ ਦਿੱਲੀ ਤੋਂ ਪਰਤਦੇ ਸਮੇਂ ਅਚਾਨਕ ਮੌਤ ਗਈ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਆਗੂ ਹਰਭਜਨ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ ਬੀਤੀ ਸ਼ਾਮ ਕਿਸਾਨਾਂ ਦਾ ਕਾਫ਼ਲਾ ਦਿੱਲੀ ਤੋਂ ਵਾਪਸ ਚੱਲਿਆ ਸੀ, ਜੋ ਅੱਜ ਸਵੇਰੇ ਤਕਰੀਬਨ 2 ਕੁ ਵਜੇ ਪਿੰਡ ਪੁੱਜਿਆ। ਸਾਥੀਆਂ ਨੇ ਬਲਵਿੰਦਰ ਸਿੰਘ ਨੂੰ ਉਠਾਇਆ ਤਾਂ ਉਹ ਉਠਿਆ ਨਹੀਂ, ਜਿਸ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਸਵੇਰੇ ਸਾਰੀ ਸੂਚਨਾ ਐੱਸਡੀਐੱਮ ਧੂਰੀ ਨੂੰ ਦਿੱਤੀ ਗਈ, ਜਿਨ੍ਹਾਂ ਦੇ ਭਰੋਸੇ ਮਗਰੋਂ ਕਿਸਾਨ ਬਲਵਿੰਦਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ।