ਗੁਰਪ੍ਰੀਤ ਦੌਧਰ
ਅਜੀਤਵਾਲ,11 ਅਗਸਤ
ਅੱਜ ਕਸਬਾ ਬੱਧਨੀ ਕਲਾਂ ਵਿੱਚ 37 ਸਾਲ ਦੇ ਸਿਕੰਦਰ ਸਿੰਘ ਬੱਬੀ ਉਰਫ ਬੱਬੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆਂ ਕਿ ਲੜਕਾ ਮਜ਼ਦੂਰੀ ਕਰਦਾ ਸੀ ਅਤੇ ਸ਼ਰਾਬ ਪੀਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਬੱਬੀ ਦੋ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਸੀ।