ਪੱਤਰ ਪ੍ਰੇਰਕ
ਮਜੀਠਾ, 10 ਮਾਰਚ
ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ ਨੇ ‘ਆਪ’ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਹਰਾਇਆ ਹੈ, ਜਦਕਿ ਕਾਂਗਰਸੀ ਉਮੀਦਵਾਰ ਜੱਗਾ ਮਜੀਠੀਆ ਤੀਜੇ ਸਥਾਨ ’ਤੇ ਰਹੇ ਹਨ। ਅੰਮ੍ਰਿਤਸਰ ਦੀਆਂ 9 ਵਿਧਾਨ ਸਭਾ ਸੀਟਾਂ ’ਚੋਂ ਅਕਾਲੀ ਦਲ ਸਿਰਫ ਮਜੀਠਾ ਹਲਕੇ ਤੋਂ ਹੀ ਜਿੱਤ ਸਕਿਆ ਹੈ। ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਨੂੰ 57,027 ਵੋਟਾਂ ਮਿਲੀਆਂ ਜੋ ਕਿ ਕੁੱਲ ਵੋਟਾਂ ਦਾ 25.35 ਪ੍ਰਤੀਸ਼ਤ ਹੈ। ਇਥੋਂ ਤਿੰਨ ਵਾਰ ਬਿਕਰਮ ਮਜੀਠੀਆ ਵਿਧਾਇਕ ਚੁਣੇ ਗਏ ਸਨ ਅਤੇ ਹੁਣ ਚੌਥੀ ਉਨ੍ਹਾਂ ਦੀ ਪਤਨੀ ਚੁਣੀ ਗਈ ਹੈ।