ਪੱਤਰ ਪ੍ਰੇਰਕ
ਮੋਰਿੰਡਾ, 17 ਦਸੰਬਰ
ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਵਲੋਂ ਅਨਾਜ ਮੰਡੀ ਮੋਰਿੰਡਾ ਵਿੱਚ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਸੁਪਰੀਮੋ ਮਾਇਆਵਤੀ ਦੇ ਭਰੋਸੇ ’ਤੇ ਖਰਾ ਉੱਤਰਦਿਆਂ ਸ਼ਾਨਦਾਰ ਜਿੱਤ ਹਾਸਲ ਕਰਨਗੇ। ਜੁਗਰਾਜ ਸਿੰਘ ਮਾਨਖੇੜੀ ਨੇ ਦੱਸਿਆ ਕਿ ਅਕਾਲੀ-ਬਸਪਾ ਵਰਕਰ ਦਿਨ-ਰਾਤ ਮਿਹਨਤ ਕਰਨਗੇ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਜਗਪਾਲ ਸਿੰਘ ਜੌਲੀ, ਜਗਵਿੰਦਰ ਸਿੰਘ ਪੰਮੀ, ਹਰਪ੍ਰੀਤ ਸਿੰਘ ਭੰਡਾਰੀ, ਜਸਵਿੰਦਰ ਸਿੰਘ ਛੋਟੂ, ਬਲਦੇਵ ਸਿੰਘ ਚੱਕਲ, ਸਰਪੰਚ ਗੁਰਪ੍ਰੀਤ ਸਿੰਘ ਬਾਠ, ਉੱਧਮ ਸਿੰਘ ਰਾਣਾ, ਧਰਮਿੰਦਰ ਸਿੰਘ ਕੋਟਲੀ, ਦਵਿੰਦਰ ਸਿੰਘ ਮਝੈਲ, ਸੁਰਜੀਤ ਸਿੰਘ ਤਾਜਪੁਰਾ, ਬਲਜੀਤ ਸਿੰਘ ਅਰਨੌਲੀ, ਅਮਨ ਸੰਧੂ, ਅਮਰਜੀਤ ਸਿੰਘ ਕਾਂਝਲਾ, ਬਸਪਾ ਆਗੂ ਰਜਿੰਦਰ ਸਿੰਘ ਨਨਹੇੜੀਆਂ, ਨਰਿੰਦਰ ਸਿੰਘ ਬਡਵਾਲੀ, ਕੇਸਰ ਸਿੰਘ ਮੋਰਿੰਡਾ, ਕੈਪਟਨ ਕਰਮਜੀਤ ਸਿੰਘ, ਸੇਵਾ ਸਿੰਘ ਬਡਵਾਲੀ ਆਦਿ ਮੌਜੂਦ ਸਨ।