ਪਾਲ ਸਿੰਘ ਨੌਲੀ
ਜਲੰਧਰ, 20 ਜੂਨ
ਭਾਰਤ ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆ ਜਲੰਧਰ ਦੇ ਰੇਲਵੇ ਸਟੇਸ਼ਨਾਂ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅਗਨੀਪਥ ਸਕੀਮ ਦੇ ਵਿਰੋਧ ’ਚ ਅੱਜ ਕਈ ਜੱਥੇਬੰਦੀਆ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਇਸ ਦੇ ਮੱਦੇਨਜ਼ਰ ਜਲੰਧਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਸਖਤ ਕਰ ਦਿੱਤੀ ਗਈ ਹੈ l ਪੰਜਾਬ ਪੁਲੀਸ ਦੇ ਨਾਲ -ਨਾਲ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਗਏ ਹਨ। ਯਾਦ ਰਹੇ ਕਿ ਬੀਤੇ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਅਗਨੀਪਥ ਦੇ ਵਿਰੋਧ ’ਚ ਕੀਤੀ ਗਈ ਭੰਨ ਤੋੜ ਤੋਂ ਬਾਅਦ ਪੁਲੀਸ ਕਿਸੇ ਵੀ ਕਿਸਮ ਦਾ ਰਿਸਕ ਲੈਣ ਦੇ ਰੌਂਅ ਵਿੱਚ ਨਹੀਂ ਹੈ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਰੇਲਵੇ ਸਟੇਸ਼ਨ ਤੇ ਭਾਰੀ ਗਿਣਤੀ ਵਿਚ ਰੈਪਿਡ ਐਕਸਨ ਫੋਰਸ (ਆਰਏਐਫ), ਰੇਲਵੇ ਪੁਲੀਸ ਪੰਜਾਬ (ਜੀਆਰਪੀ(, ਪੰਜਾਬ ਪੁਲੀਸ ਤੇ ਰੇਲਵੇ ਪ੍ਰੋਟਕਸ਼ਨ ਫੋਰਸ (ਆਰਪੀਐਫ) ਤਾਇਨਾਤ ਕੀਤੀ ਗਈ ਹੈ। ਬੇਸ਼ੱਕ ਹੁਣ ਤੱਕ ਰੇਲਾਂ ਸਮੇਂ ਸਿਰ ਆ ਰਹੀਆਂ ਹਨ ਪਰ ਰੇਲਾਂ ਵਿਚ ਯਾਤਰੀ ਬਹੁਤ ਹੀ ਘੱਟ ਆ ਰਹੇ ਹਨ। ਪੁਲੀਸ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਪਟਿਆਲਾ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਬੰਦ ਦਾ ਲਾਹਾ ਲੈ ਕੇ ਮਾਹੌਲ ਖ਼ਰਾਬ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ, ਜਿਸ ਕਰਕੇ ਪਟਿਆਲਾ ਰੇਲਵੇ ਸਟੇਸ਼ਨ ਤੇ ਭਾਰੀ ਗਿਣਤੀ ਵਿਚ ਫੋਰਸ ਤਾਇਨਾਤ ਕੀਤੀ ਗਈ ਹੈ।
‘