ਰਵੇਲ ਸਿੰਘ ਭਿੰਡਰ
ਪਟਿਆਲਾ, 7 ਅਗਸਤ
ਟੋਕੀਓ ਓਲੰਪਿਕਸ ਵਿੱਚ ਛੇਵੇਂ ਸਥਾਨ ’ਤੇ ਰਹੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਅੱਜ ਇਕੇ ਐੱਨਆਈਐੱਸ ਤੋਂ ਆਪਣੇ ਪਿੰਡ ਕਬਰਵਾਲਾ ਜ਼ਿਲ੍ਹਾ ਮੁਕਤਸਰ ਲਈ ਰਵਾਨਾ ਹੋ ਗਈ। ਐੱਨਆਈਐੱਸ ਦੇ ਉੱਚ ਅਧਿਕਾਰੀਆਂ ਤੇ ਕੋਚਾਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ ਤੇ ਅੱਜ ਐੱਨਆਈਐੱਸ ਦੇ ਮੁੱਖ ਗੇਟ ਦੇ ਬਾਹਰ ਉਸ ਦਾ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਵੱਲੋਂ ਸਨਮਾਨ ਕੀਤਾ ਗਿਆ। ਇਨ੍ਹਾਂ ’ਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੱਤਾ ਮੌਜੂਦ ਸਨ। ਕਮਲਪ੍ਰੀਤ ਕੌਰ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਅਤਿ ਜ਼ਰੂਰੀ ਹਨ, ਜੇਕਰ ਸ਼ੁਰੂ ਵਿੱਚ ਹੀ ਖਿਡਾਰੀਆਂ ਦੀ ਚੰਗੀ ਦੇਖ ਭਾਲ ਹੋ ਜਾਏ ਤਾਂ ਦੇਸ਼ ਨੂੰ ਤਮਗਿਆਂ ਦੀ ਤੋਟ ਨਹੀਂ ਰਹੇਗੀ। ਉਸ ਦਾ ਹੁਣ ਅਗਲਾ ਨਿਸ਼ਾਨਾ 2024 ਓਲੰਪਿਕਸ ਹਨ।