ਪੱਤਰ ਪ੍ਰੇਰਕ
ਤਲਵਾੜਾ, 20 ਅਗਸਤ
ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀਬੀਐਮਬੀ) ਨੇ ਸਥਾਨਕ ਪੌਂਗ ਡੈਮ ਦੀ ਮਹਾਰਾਣਾ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਵਿੱਚ ਹੋਏ ਅਚਾਨਕ ਵਾਧੇ ਦੇ ਮੱਦੇਨਜ਼ਰ ਅਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਬੰਧਕ ਬੋਰਡ ਵਲੋਂ ਜਾਰੀ ਅਡਵਾਈਜ਼ਰੀ ਵਿੱਚ ਡੈਮ ਵਿੱਚ ਪਾਣੀ ਦਾ ਪੱਧਰ 1374 ਫੁੱਟ ਤੱਕ ਪਹੁੰਚ ਚੁੱਕਿਆ ਹੈ ਅਤੇ ਝੀਲ ਵਿੱਚ ਪਾਣੀ ਦੀ ਆਮਦ ਚਾਰ ਲੱਖ ਕਿਊਸਕ ਤੋਂ ਵੱਧ ਹੈ। ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਡੈਮ ਦੇ ਕੈਚਮੈਂਟ ਖੇਤਰ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਲਈ ਪ੍ਰਬੰਧਕ ਬੋਰਡ ਵੱਲੋਂ ਵਾਧੂ ਪਾਣੀ ਛੱਡੇ ਜਾਣ ਦੀ ਸੰਭਾਵਨਾ ਹੈ।