ਅਮਲੋਹ: ਬਲਾਕ ਅਮਲੋਹ ਵਿੱਚ ਸਰਕਾਰੀ ਆਈਟੀਆਈ ਭਗਵਾਨਪੁਰਾ ਵਿੱਚ ਪਹਿਲੀਆਂ ਤਿੰਨ ਆਨਲਾਈਨ ਕੌਂਸਲਿੰਗ ਦਾ ਦਾਖ਼ਲਾ ਮੁਕੰਮਲ ਹੋ ਚੁੱਕਿਆ ਹੈ ਅਤੇ ਚੌਥੀ ਆਫ਼ ਲਾਈਨ ਕੌਂਸਲਿੰਗ ਦਾ ਦਾਖ਼ਲਾ 22 ਅਗਸਤ ਤੋਂ ਸ਼ੁਰੂ ਹੋ ਚੁੱਕਾ ਹੈ। ਪ੍ਰਿੰਸੀਪਲ ਹਰਮਿੰਦਰ ਸਿੰਘ ਨੇ ਦੱਸਿਆ ਕਿ ਦਾਖ਼ਲੇ ਦੀ ਰਜਿਸਟ੍ਰੇਸ਼ਨ ਵੀ 31 ਅਗਸਤ ਤੱਕ ਜਾਰੀ ਰਹੇਗੀ। ਆਈਟੀਆਈ ਭਗਵਾਨਪੁਰਾ ਵਿੱਚ ਵੈਲਡਰ ਤੇ ਸਿਵਿੰਗ ਟੈਕਨਾਲੋਜੀ ਟਰੇਡਾਂ ਦਾ ਦਾਖ਼ਲਾ ਕੀਤਾ ਜਾ ਰਿਹਾ ਹੈ। -ਪੱਤਰ ਪ੍ਰੇਰਕ