ਬਲਵਿੰਦਰ ਸਿੰਘ ਭੰਗੂ
ਭੋਗਪੁਰ, 24 ਅਕਤੂਬਰ
ਰਾਖਵਾਂ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਥਾਨਕ ਕਾਂਗਰਸੀ ਆਗੂਆਂ ਚੋਂ ਇੱਕ ਨੂੰ ਉਮੀਦਵਾਰ ਬਣਾਇਆ ਜਾਵੇ। ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਭਾਰੀ ਇਕੱਠ ਬਲਾਕ ਭੋਗਪੁਰ ਦੇ ਕਾਂਗਰਸੀ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਅਤੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਬੀਬੀ ਮੀਰਾਂ ਸ਼ਰਮਾ ਦੀ ਅਗਵਾਈ ਵਿੱਚ ਕੌਮੀ ਮਾਰਗ ਉੱਤੇ ਸਥਿਤ ਪਿੰਡ ਸੱਧਾ ਚੱਕ ਦੇ ਨਜ਼ਦੀਕ ਮੈਰਿਜ ਪੈਲੇਸ ਵਿੱਚ ਹੋਇਆ। ਗਾਇਕ ਨਿਸ਼ਾਨ ਬਹਿਰਾਮੀਆ ਨੇ ਗੀਤ ਗਾ ਕੇ ਸਿਆਸੀ ਸਮਾਗਮ ਦੀ ਆਰੰਭਤਾ ਕੀਤੀ। ਕਾਂਗਰਸੀ ਬੁਲਾਰਿਆਂ ਜਿਨ੍ਹਾਂ ਵਿੱਚ ਪ੍ਰਿੰਸੀਪਲ ਗਿਰਧਾਰੀ ਲਾਲ, ਪਰਮਿੰਦਰ ਸਿੰਘ ਮੱਲ੍ਹੀ, ਮੀਰਾਂ ਸ਼ਰਮਾ, ਰਾਕੇਸ਼ ਮਹਿਤਾ, ਜਸਵੀਰ ਸਿੰਘ ਸੈਣੀ ਸੁਰਜੀਤ ਸਿੰਘ ਚੱਕ ਸਕੂਰ, ਸੁਖਚੈਨ ਸਿੰਘ ਖਰਲ, ਪਿ੍ੰਸੀਪਲ ਬਿਲਕੀਸ਼ ਸਿੰਘ, ਜੀਤ ਰਾਮ ਚਮਨ ਲਾਲ , ਕੌਂਸਲਰ ਜਸਪਾਲ ਸਿੰਘ, ਕਮਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਇੱਕ ਵਾਰ ਵੀ ਕਾਂਗਰਸ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਸਥਾਨਕ ਕਾਂਗਰਸੀ ਆਗੂ ਨੂੰ ਉਮੀਦਵਾਰ ਵਾਰ ਨਹੀਂ ਬਣਾਇਆ, ਸਾਰੇ ਉਮੀਦਵਾਰ ਹਲਕੇ ਤੋਂ ਬਾਹਰਲੇ ਆਏ ਅਤੇ ਚੋਣਾਂ ਜਿੱਤਣ ਤੋਂ ਬਾਅਦ ਇਸ ਹਲਕੇ ਨੂੰ ਵਿਸਾਰ ਦਿੰਦੇ ਰਹੇ ਅਤੇ ਹਰ ਹਾਲਤ ਵਿੱਚ ਸਥਾਨਕ ਬਸ਼ਿੰਦੇ ਨੂੰ ਹੀ ਉਮੀਦਵਾਰ ਬਣਾਇਆ ਜਾਵੇ।