ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਦੇਖ ਕੇ ਡੇਰਾ ਸਿਰਸਾ ਨੇ ਵੀ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਡੇਰਿਆਂ ’ਚ ਕਰਵਾਏ ਜਾ ਰਹੇ ਸਤਿਸੰਗ ਮੌਕੇ ਵੱਡੀ ਗਿਣਤੀ ’ਚ ਡੇਰਾ ਪ੍ਰੇਮੀ ਪਹੁੰਚ ਰਹੇ ਹਨ। ਡੇਰੇ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਇਸ ਦੇ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।
ਇੱਥੇ ਕੋਟਕਪੂਰਾ ਬਾਈਪਾਸ ’ਤੇ ਨਾਮ ਚਰਚਾ ਘਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਇਸ ਮੌਕੇ ਬਲਾਕ ਭੰਗੀਦਾਸ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਨੂੰ ਵਧਾਉਂਦੇ ਹੋਏ ਲੋੜਵੰਦਾਂ ਨੂੰ ਰਾਸ਼ਨ, ਕੰਬਲ, ਕੋਟੀਆਂ ਆਦਿ ਵੰਡੀਆਂ ਗਈਆਂ।
ਡੇਰਾ ਕਮੇਟੀ ਦੇ 45 ਮੈਂਬਰੀ ਕਮੇਟੀ ਆਗੂ ਗੁਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਸੇਵਾਦਾਰਾਂ ਨੇ ਅੱਜ 53 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ 145 ਕੰਬਲ, ਕੱਪੜੇ ਅਤੇ ਕੋਟੀਆਂ ਵੰਡੀਆਂ ਹਨ। ਇਸ ਮੌਕੇ ਡੇਰਾ ਆਗੂ ਹਰਭਜਨ ਸਿੰਘ, ਗੁਰਚਰਨ ਸਿੰਘ, ਸੁਖਮੰਦਰ ਸਿੰਘ, ਮਾ. ਬਲਵਿੰਦਰ ਸਿੰਘ, ਪ੍ਰੇਮ ਕੁਮਾਰ, ਪਰਮਜੀਤ ਸਿੰਘ, ਗੁਰਬਚਨ ਸਿੰਘ, ਜਿੰਦਰ ਪਾਲ, ਵਿਜੇ ਬਿੱਟੂ, ਜਸਵੀਰ ਸਿੰਘ, ਚਰਨ ਸਿੰਘ, ਸੁਰਜੀਤ ਸਿੰਘ, ਮਾਸਟਰ ਭਗਵਾਨ ਦਾਸ, ਰਾਮ ਲਾਲ, ਵਿਪਨ ਕੁਮਾਰ, ਸਤਪਾਲ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਤੇ ਹੋਰਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ।